ਬਾਬਾ ਮਾਂਝ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਮੁਹਿੰਮ ਕਰਵਾਈ
ਬਾਬਾ ਮਾਂਝ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਮੁਹਿੰਮ ਕਰਵਾਈ
Publish Date: Wed, 04 Nov 2026 03:24 PM (IST)
Updated Date: Wed, 04 Nov 2026 03:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹਰਿਆਣਾ: ਬਾਬਾ ਮਾਂਝ ਕਾਨਵੈਂਟ ਸਕੂਲ ਕੰਗ ਮਾਈ ਵਿਖੇ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸੀ.ਬੀ.ਐੱਸ.ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋਬਿਟੀ ਫਾਰ ਪ੍ਰੋਸਪਰਿਟੀ ਵਿਸ਼ੇ ਤਹਿਤ ਸੱਤ ਰੋਜ਼ਾ ਵਿਜੀਲੈਂਸ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਬੈਨਰ ਬਣਾਉਣ, ਭਾਸ਼ਣ, ਸਲੋਗਨ ਅਤੇ ਲੇਖ ਲਿਖਣ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਅਧਿਆਪਕਾਂ ਵੱਲੋਂ ਆਨਲਾਈਨ ਈ-ਪ੍ਰਣ ਲਿਆ ਗਿਆ ਅਤੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਇਮਾਨਦਾਰੀ ਤੇ ਸੱਚਾਈ ਦੇ ਰਾਹ ਤੇ ਚੱਲਣ ਦਾ ਸਮੂਹਿਕ ਪ੍ਰਣ ਕੀਤਾ। ਇਸ ਤੋਂ ਇਲਾਵਾ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ ਅਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਪੀ.ਪੀ.ਟੀ. ਵੀ ਦਿਖਾਈ ਗਈ। ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਸਿੱਖਿਆ ਦਾ ਅਹਿਮ ਉਦੇਸ਼ ਹੈ। ਵਾਈਸ ਪ੍ਰਿੰਸੀਪਲ ਜਗਮੀਤ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਕੋਆਰਡੀਨੇਟਰ ਪੂਨਮ ਜਸਵਾਲ, ਪਰਮਿੰਦਰ ਸਿੰਘ, ਤਜਿੰਦਰ ਸਿੰਘ ਅਤੇ ਰਮਨਦੀਪ ਕੌਰ ਵੀ ਮੌਜੂਦ ਸਨ।