ਕੈਬਨਿਟ ਮੰਤਰੀ ਵੱਲੋਂ ਅਪਗ੍ਰੇਡ ਸਕੂਲ ਦਾ ਉਦਘਾਟਨ ਬਹੇੜਾ ਸਕੂਲ ਦੇ ਅਪਗਰੇਡ ਹੋਣ ਨਾਲ ਲੜਕੀਆਂ ਦੇ ਸੁਪਨਿਆਂ ਨੂੰ ਮਿਲੇਗੀ ਨਵੀਂ ਉਡਾਣ: ਡਾ ਰਵਜੋਤ
Publish Date: Mon, 23 Nov 2026 05:02 PM (IST)
Updated Date: Mon, 23 Nov 2026 05:04 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਹਲਕਾ ਸ਼ਾਮ ਚੁਰਾਸੀ ਅਧੀਨ ਆਉਂਦੇ ਕੰਢੀ ਇਲਾਕੇ ਦੇ ਬਹੇੜਾ, ਬਾੜੀਖੱਡ, ਟੱਪਾ, ਕੋਟ, ਪਟਿਆਲ ਅਤੇ ਦਿਹਰੀਆਂ ਆਦਿ ਪਿੰਡਾਂ ਦੀਆਂ ਲੜਕੀਆਂ ਲਈ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਬੇਟੀ ਬਚਾਓ ਬੇਟੀ ਪੜਾਓ ਅਤੇ ਧੀ ਭੈਣ ਜੇ ਪੜ ਜਾਵੇਗੀ ਤਾਂ ਦੇਸ਼ ਦੀ ਗੁੱਡੀ ਚੜ ਜਾਵੇਗੀ ਵਰਗੇ ਨਾਅਰੇ ਆਜ਼ਾਦੀ ਦੇ ਸੱਤ ਅੱਠ ਦਹਾਕਿਆਂ ਦੌਰਾਨ ਅਕਸਰ ਦਮ ਤੋੜਦੇ ਨਜ਼ਰ ਆਉਂਦੇ ਰਹੇ ਹਨl ਹਲਕੇ ਦੀਆਂ ਲੜਕੀਆਂ ਨੂੰ 10 ਤੋ 12 ਕਿਲੋਮੀਟਰ ਦਾ ਕੰਢੀ ਇਲਾਕੇ ਦਾ ਸਫਰ ਅਤੇ ਬਿਨਾਂ ਬੱਸ ਦੀ ਸਹੂਲਤ ਵਾਲਾ ਰਸਤਾ ਤੈਅ ਕਰਕੇ ਜਾਂ ਤਾਂ ਢੋਲਬਾਹਾ ਦੇ ਸਕੂਲ ਵਿੱਚ ਦਾਖਲਾ ਲੈਣਾ ਪੈਂਦਾ ਰਿਹਾ ਹੈ। ਜਾਂ ਦੂਰ ਜਨੌੜੀ ਦੇ ਸਰਕਾਰੀ ਸਕੂਲ ਵਿੱਚ ਜਾਣਾ ਪੈਂਦਾ ਰਿਹਾ ਹੈ l ਇਹਨਾਂ ਲੜਕੀਆਂ ਲਈ ਅੱਗੇ ਪੜ੍ਹਾਈ ਨਾ ਕਰ ਸਕਣ ਲਈ ਸਭ ਤੋਂ ਵੱਡੀ ਰੁਕਾਵਟ ਕੰਢੀ ਇਲਾਕੇ ਵਿੱਚ ਜੰਗਲੀ ਜਾਨਵਰਾਂ ਅਤੇ ਜਾਨ ਜੋਖਮ ਵਿੱਚ ਪਾਉਣ ਅਤੇ ਕਿਸੇ ਸਰਕਾਰੀ ਬੱਸ ਸਹੂਲਤ ਦੇ ਨਾ ਹੋਣ ਨੂੰ ਮੰਨਿਆ ਜਾ ਰਿਹਾ ਸੀ l ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਪਿੰਡ ਬਹੇੜਾ ਦੇ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦਾ ਉਦਘਾਟਨ ਕੀਤਾ ਗਿਆl ਇਸ ਮੌਕੇ ਡਾਕਟਰ ਰਵਜੋਤ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਤੋਂ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਹਲਕਾ ਸ਼ਾਮ ਵਿੱਚ ਸਿੱਖਿਆ, ਸਿਹਤ ਅਤੇ ਸੜਕੀ ਸਹੂਲਤਾਂ ਮੁਹਈਆ ਕਰਵਾਉਣ ਲਈ ਤਰਜੀਹ ਦਿੱਤੀ ਹੈl ਇਸ ਮੌਕੇ ਐਲੀਮੈਂਟਰੀ ਸਿੱਖਿਆ ਹਰਜਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪ੍ਰਿੰਸੀਪਲ ਅਮਨਦੀਪ ਸ਼ਰਮਾ ਕੰਢੀ ਇਲਾਕੇ ਦੇ ਮੋਹਤਬਰ ਵੀ ਹਾਜ਼ਰ ਸਨ।