ਦੋ ਰੋਜ਼ਾ ਸੰਤ ਸੰਮੇਲਨ ਤੇ ਸਮੂਹਿਕ ਆਨੰਦ ਕਾਰਜ 6 ਦਸੰਬਰ ਨੂੰ
ਨੰਗਲ ਖੂੰਗਾ ਵਿਖੇ ਦੋ ਰੋਜ਼ਾ ਸੰਤ ਸੰਮੇਲਨ ਅਤੇ ਸਮੂਹਿਕ ਆਨੰਦ ਕਾਰਜ 6 ਦਸੰਬਰ ਨੂੰ : ਸੰਤ ਨਰੇਸ਼ ਗਿਰੀ, ਅਵਤਾਰ ਤਾਰੀ
Publish Date: Tue, 17 Nov 2026 03:55 PM (IST)
Updated Date: Tue, 17 Nov 2026 03:57 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੂੰਗਾ ਵਿਖੇ ਸੰਤ ਨਰੇਸ਼ ਗਿਰੀ ਮਹਾਰਾਜ ਦੀ ਅਗਵਾਈ ਹੇਠ ਮਾਨਵਤਾ ਸੇਵਾ ਸੋਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 6 ਦਸੰਬਰ ਨੂੰ ਦੋ ਰੋਜ਼ਾ ਸੰਤ ਸੰਮੇਲਨ ਅਤੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ। ਇਸ ਸਬੰਧੀ ਆਨੰਦ ਕਾਰਜ ਵਾਲੀਆਂ ਲੜਕੀਆਂ ਨੂੰ ਵਿਆਹ ਸਮੇਂ ਪਹਿਨਣ ਲਈ ਸੂਟ ਭੇਟ ਕਰਨ ਵਾਸਤੇ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੰਤ ਨਰੇਸ਼ ਗਿਰੀ, ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਹੋਰ ਆਗੂਆਂ ਨੇ ਲੜਕੀਆਂ ਨੂੰ ਸੂਟ ਭੇਟ ਕਰਦਿਆਂ ਸੁਖੀ ਜੀਵਨ ਦਾ ਅਸ਼ੀਰਵਾਦ ਦਿੱਤਾ। ਸੰਤ ਨਰੇਸ਼ ਗਿਰੀ ਨੇ ਦੱਸਿਆ ਕਿ 5 ਦਸੰਬਰ ਦੀ ਰਾਤ ਨੂੰ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਦਕਿ 6 ਦਸੰਬਰ ਨੂੰ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਮਹਾਨ ਸੰਤ ਸੰਮੇਲਨ ਹੋਵੇਗਾ, ਜਿਸ ਵਿੱਚ ਵੱਖ-ਵੱਖ ਇਲਾਕਿਆਂ ਤੋਂ ਸੰਤ ਮਹਾਂਪੁਰਸ਼ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੋੜਨਗੇ। ਪ੍ਰਧਾਨ ਅਵਤਾਰ ਤਾਰੀ ਨੇ ਦੱਸਿਆ ਕਿ 6 ਦਸੰਬਰ ਨੂੰ ਸੱਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ। ਹਰ ਪਰਿਵਾਰ ਨੂੰ ਸੋਫਾ ਸੈੱਟ, ਬੈੱਡ, ਅਲਮਾਰੀ, ਗੱਦੇ, ਰਸੋਈ ਦਾ ਸਮਾਨ ਅਤੇ ਹੋਰ ਘਰੇਲੂ ਵਸਤਾਂ ਭੇਟ ਕੀਤੀਆਂ ਜਾਣਗੀਆਂ।