ਸਮੇਂ ਸਿਰ ਜਾਂਚ ਕੈਂਸਰ ਤੋਂ ਬਚਾਅ ਦੀ ਕੁੰਜੀ : ਡਾ. ਮਨਪ੍ਰੀਤ ਕੌਰ ਸਮੇਂ ਸਿਰ ਜਾਂਚ ਕੈਂਸਰ ਤੋਂ ਬਚਾਅ ਦੀ ਕੁੰਜੀ : ਡਾ. ਮਨਪ੍ਰੀਤ ਕੌਰ
Publish Date: Fri, 13 Nov 2026 03:20 PM (IST)
Updated Date: Fri, 13 Nov 2026 03:21 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਿਵਲ ਸੁਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਅਤੇ ਪੀ.ਐੱਚ.ਸੀ. ਚੱਕੋਵਾਲ ਬ੍ਰਾਹਮਣਾਂ ਦੇ ਐੱਸ.ਐੱਮ.ਓ. ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੈਂਸਰ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਪੀ.ਐਚ.ਸੀ. ਚੱਕੋਵਾਲ ਬ੍ਰਾਹਮਣਾਂ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਮਦਦ ਨਾਲ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਐੱਸ.ਐੱਮ.ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਕੈਂਸਰ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜਿਸ ਕਾਰਨ ਕਾਫੀ ਮੌਤਾਂ ਵੀ ਹੁੰਦੀਆਂ ਹਨ ਪਰ ਇਸਦਾ ਕਾਫੀ ਹੱਦ ਤੱਕ ਇਲਾਜ ਸੰਭਵ ਹੈ। ਔਰਤਾਂ ਵਿਚ ਸਭ ਤੋਂ ਜ਼ਿਆਦਾ ਛਾਤੀ, ਬੱਚੇਦਾਨੀ ਦਾ ਕੈਂਸਰ ਅਤੇ ਮਰਦਾਂ ਵਿਚ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸ ਲਈ ਸਾਨੂੰ ਇਸ ਤੋਂ ਬਚਾਅ ਸਿਹਤਮੰਦ ਜੀਵਨ ਸ਼ੈਲੀ ਰੱਖਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਦੇ ਹੋਣ ਦਾ ਖਤਰਾ ਘੱਟ ਜਾਵੇ। ਜੇਕਰ ਕਿਸੇ ਨੂੰ ਮੂੰਹ ਵਿਚ ਛਾਲੇ, ਔਰਤਾਂ ਦੀਆਂ ਛਾਤੀਆਂ ਵਿਚ ਗੱਠਾਂ ਜਾਂ ਆਕਾਰ ਵਿੱਚ ਅਚਾਨਕ ਬਦਲਾਅ, ਪੇਟ ਦੇ ਨਿਚਲੇ ਹਿੱਸੇ ਵਿਚ ਦਰਦ, ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਗਣਾ ਆਦਿ ਲੱਛਣ ਵਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਜੇਕਰ ਸਮੇਂ ਸਿਰ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਇਸ ਮੌਕੇ ਡਾ. ਸਨੇਹ ਲਤਾ ਮੈਡੀਕਲ ਅਫ਼ਸਰ, ਡਾ. ਗੁਰਮਿੰਦਰ ਸਿੰਘ, ਹਰਦੀਪ ਸਿੰਘ ਬੀ.ਈ.ਈ., ਕਿਰਨ, ਅਮਨੀਤ ਕੌਰ, ਸਰਪੰਚ ਸਤਨਾਮ ਸਿੰਘ, ਹਾਜ਼ਰ ਸਨ।