ਸੋਨਾਲੀਕਾ ਫੈਕਟਰੀ ਚ ਵੜਿਆ ਚੀਤਾ, ਲੋਕਾਂ ਚ ਦਹਿਸ਼ਤ ਸੋਨਾਲੀਕਾ ਫੈਕਟਰੀ ਚ ਵੜਿਆ ਚੀਤਾ, ਲੋਕਾਂ ਚ ਦਹਿਸ਼ਤ
Publish Date: Wed, 25 Nov 2026 03:31 PM (IST)
Updated Date: Wed, 25 Nov 2026 03:34 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੀਤੀ ਰਾਤ ਸੋਨਾਲੀਕਾ ਫ਼ੈਕਟਰੀ ਵਿਚ ਅਵਾਰਾ ਘੁੰਮਦਾ ਹੋਇਆ ਇੱਕ ਚੀਤਾ ਆ ਵੜਿਆ। ਫ਼ੈਕਟਰੀ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਮਜ਼ਦੂਰਾਂ ਤੇ ਵਰਕਰਾਂ ਨੂੰ ਜਦੋਂ ਚੀਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਤੁਰੰਤ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਪਰੰਤੂ ਚੀਤਾ ਕੁੱਝ ਦੇਰ ਬਾਅਦ ਓਝਲ ਹੋ ਗਿਆ। ਖ਼ਬਰ ਲਿਖ਼ੇ ਜਾਣ ਤੱਕ ਚੀਤੇ ਦੀ ਭਾਲ ਜਾਰੀ ਸੀ। ਸੋਨਾਲੀਕਾ ਫੈਕਟਰੀ ਦੇ ਐਮਡੀ ਅਤੁਲ ਸ਼ਰਮਾ ਨੇ ਦੱਸਿਆ ਕਿ ਰਾਤ 12.30 ਵਜੇ ਕਰੀਬ ਫ਼ੈਕਟਰੀ ਦੇ ਸੀਸੀਟੀਵੀ ਕੈਮਰਿਆਂ ’ਚ ਚੀਤੇ ਦੀ ਆਮਦ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਵਰਕਰਾਂ ਦੀ ਸੁਰੱਖਿਆ ਨੂੰ ਦੇਖ਼ਦੇ ਹੋਏ ਫ਼ੈਕਟਰੀ ’ਚ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚੀਤਾ ਚੁੱਪਚਾਪ ਫ਼ੈਕਟਰੀ ’ਚੋਂ ਹੁੰਦਾ ਹੋਇਆ ਖੇਤਾ ਵਾਲੇ ਪਾਸੇ ਨੂੰ ਨਿਕਲ ਗਿਆ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਸੀ ਜਿਨ੍ਹਾਂ ਵੱਲੋਂ ਅਜੇ ਤੱਕ ਚੀਤੇ ਦੀ ਭਾਲ ਕੀਤੀ ਜਾ ਰਹੀ ਹੈ। ਚੀਤੇ ਦੇ ਆਮਦ ਦੀ ਖ਼ਬਰ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਆਸ ਪਾਸ ਦੇ ਇਲਾਕੇ ਵਾਲਿਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਟੀਮਾਂ ਬਣਾ ਕੇ ਵੀ ਚੀਤੇ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ।