- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਨੰਗਲ ‘ਚੋਂ ਇੱਕ ਘਰੋਂ 15 ਤੋਲੇ ਸੋਨੇ ਅਤੇ ਕਰੀਬ 50 ਹਜ਼ਾਰ ਦੀ ਨਕਦੀ ਚੋਰੀ

ਦੇਸ਼ ਰਾਜ, ਪੰਜਾਬੀ ਜਾਗਰਣ
ਦਾਤਾਰਪੁਰ : ਕੰਢੀ ਇਲਾਕੇ ਦੇ ਕਮਾਹੀ ਦੇਵੀ ਵਿੱਚ ਚੋਰੀਆਂ ਫਿਰ ਵਧਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਵਸਨੀਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੰਢੀ ਇਲਾਕੇ ਦੇ ਕਮਾਹੀ ਦੇਵੀ ਨਾਲ ਲੱਗਦੇ ਪਿੰਡ ਨੰਗਲ ਦੇ ਡਡਵਾਲ ਮੁਹੱਲੇ ਵਿੱਚ ਚੋਰਾਂ ਨੇ ਇੱਕ ਵੱਡੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਨੰਗਲ ਦੇ ਵਾਸੀ ਵਜ਼ੀਰ ਸਿੰਘ ਪੁੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ, ਉਸ ਦੀ ਪਤਨੀ ਅਤੇ ਮਾਂ ਵਰਾਂਡੇ ਵਿੱਚ ਸੁੱਤੇ ਪਏ ਸਨ। ਚੋਰ ਘਰ ਵਿੱਚ ਪਿਛਲੇ ਪਾਸੇ ਤੋਂ ਖਿੜਕੀ ਦੀ ਗਰਿੱਲ ਖੋਲ੍ਹ ਕੇ ਦਾਖਲ ਹੋਏ ਅਤੇ ਘਰ ਅੰਦਰ ਪਏ 15 ਤੋਲੇ ਸੋਨਾ ਅਤੇ ਲਗਭਗ 50,000 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਨੂੰ ਇਹ ਜਾਣਕਾਰੀ ਸਵੇਰੇ ਉੱਠਣ ’ਤੇ ਮਿਲੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪਹਿਲਾਂ ਤਾਰ ਕੱਟੀ ਅਤੇ ਫਿਰ ਘਰ ਦੇ ਪਿਛਲੇ ਪਾਸੇ ਲਗਾਈ ਜਾਲੀ ਅਤੇ ਗਰਿੱਲ ਤੋੜ ਕੇ ਚੋਰੀ ਕੀਤੀ। ਪੀੜਤਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ ਨੇੜੇ ਹੋਣ ਕਾਰਨ ਘਰ ਵਿੱਚ ਕੀਮਤੀ ਸਾਮਾਨ ਅਤੇ ਸੋਨਾ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਰਾਹੀਂ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੰਢੀ ਵਿੱਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਕੰਢੀ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਹਫ਼ਤਾ ਪਹਿਲਾਂ ਕਮਾਹੀ ਦੇਵੀ ਵਿੱਚ ਸਥਿਤ ਮਹਿਤਾ ਪਰਿਵਾਰ ਦੇ ਪਰਿਵਾਰਕ ਦੇਵਤਾ ਦੇ ਮੰਦਰ ਦੀ ਗੋਲਕ ਵੀ ਤੋੜੀ ਗਈ ਸੀ। ਲੋਕਾਂ ਦੀ ਮੰਗ ਹੈ ਕਿ ਚੋਰੀਆਂ ਨੂੰ ਰੋਕਣ ਲਈ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ।