ਸ਼ਹਿਰੀ ਰਾਜਪੂਤ ਸਭਾ ਮੁਕੇਰੀਆਂ ਨੇ ਮਾਸਿਕ ਮੀਟਿੰਗ ਕਰਵਾਈ ਸ਼ਹਿਰੀ ਰਾਜਪੂਤ ਸਭਾ ਮੁਕੇਰੀਆਂ ਨੇ ਮਾਸਿਕ ਮੀਟਿੰਗ ਕਰਵਾਈ
Publish Date: Mon, 26 Oct 2026 04:43 PM (IST)
Updated Date: Mon, 26 Oct 2026 04:46 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਸ਼ਹਿਰੀ ਰਾਜਪੂਤ ਸਭਾ ਮੁਕੇਰੀਆਂ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਲਵੰਤ ਸਿੰਘ ਮਨਹਾਸ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ, ਖਿੱਚੀਆਂ ਰੋਡ ਵਿਖੇ ਹੋਈ। ਮੀਟਿੰਗ ਦੌਰਾਨ ਸਭਾ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ 6 ਦਸੰਬਰ ਨੂੰ ਕਰਵਾਏ ਜਾਣ ਵਾਲੇ ਪਰਿਵਾਰ ਮਿਲਣ ਸਮਾਗਮ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਵੰਤ ਸਿੰਘ ਮਨਹਾਸ ਨੇ ਕਿਹਾ ਕਿ ਪਰਿਵਾਰ ਮਿਲਣ ਸਮਾਗਮ ਦਾ ਮੁੱਖ ਉਦੇਸ਼ ਮੈਂਬਰਾਂ ਵਿਚਕਾਰ ਆਪਸੀ ਮੇਲ-ਮਿਲਾਪ ਵਧਾਉਣਾ, ਪਰਿਵਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਮਨਹਾਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦੇ ਤਿਉਹਾਰ ਮੌਕੇ ਸਵਦੇਸ਼ੀ ਵਸਤਾਂ ਨੂੰ ਪਹਿਲ ਦੇਣ। ਸਥਾਨਕ ਕਾਰੀਗਰਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਵੱਲੋਂ ਤਿਆਰ ਕੀਤੇ ਸਾਮਾਨ ਦੀ ਖਰੀਦਦਾਰੀ ਕਰਨ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਸਦਭਾਵਨਾ ਅਤੇ ਖੁਸ਼ੀਆਂ ਨਾਲ ਮਨਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਬਲਵੰਤ ਰਾਏ ਜਮਵਾਲ, ਅਨਜੋਰ ਸਿੰਘ ਪਟਿਆਲ, ਕਰਨੈਲ ਸਿੰਘ ਪਠਾਨੀਆ, ਜਨਕ ਸਿੰਘ ਡਡਵਾਲ, ਨਰੇਸ਼ ਕੁਮਾਰ, ਸੁਰਜੀਤ ਸਿੰਘ ਡਡਵਾਲ, ਜਗਦੀਸ਼ ਰਾਣਾ, ਸੁਦਰਸ਼ਨ ਸਿੰਘ ਡਡਵਾਲ, ਕਰਨੈਲ ਸਿੰਘ ਮਨਹਾਸ, ਕੈਪਟਨ ਰਣਜੀਤ ਸਿੰਘ ਮਨਹਾਸ ਅਤੇ ਏਐੱਸ ਰਾਣਾ ਸਮੇਤ ਹੋਰ ਮੈਂਬਰ ਹਾਜ਼ਰ ਸਨ।