ਯਾਦਗਾਰੀ ਹੋ ਨਿੱਬੜਿਆ ਦੂਜਾ ਬੀਤ ਕਬੱਡੀ ਕੱਪ
ਯਾਦਗਾਰੀ ਹੋ ਨਿਬੜਿਆ ਦੂਜਾ ਬੀਤ ਕਬੱਡੀ ਕੱਪ
Publish Date: Sun, 25 Oct 2026 05:23 PM (IST)
Updated Date: Sun, 25 Oct 2026 05:25 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਕੰਬਾਲਾ ਅਤੇ ਸ਼ੇਰ ਸਿੰਘ ਭਾਟੀਆ ਦੀ ਅਗਵਾਈ ਹੇਠ ਕਰਵਾਇਆ ਗਿਆ ਦੂਜਾ ਇੱਕ ਰੋਜ਼ਾ ਬੀਤ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ। ਇਸ ਟੂਰਨਾਮੈਂਟ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਦੇ 16 ਖੇਡ ਕਲੱਬਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿੱਚ ਹੈਬੋਵਾਲ ਕੰਬਾਲਾ ਕਲੱਬ ਨੇ ਕੇਸ਼ੀ ਕਟਵਾਰਾ ਕਲੱਬ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਬੈਸਟ ਜਾਫੀ ਨੰਨੂ ਧਨੌਰੀ ਅਤੇ ਬੈਸਟ ਰੇਡਰ ਕੁਲਵਿੰਦਰ ਧਰਮਪੁਰਾ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਈਕਲਿਸਟ ਬਲਰਾਜ ਚੌਹਾਨ ਨੇ ਵੀ ਆਪਣੇ ਕਰਤੱਬ ਦਿਖਾਏ। ਕਬੱਡੀ ਕੱਪ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਲਵ ਕੁਮਾਰ ਗੋਲਡੀ, ਅਮਰਪ੍ਰੀਤ ਸਿੰਘ ਲਾਲੀ, ਭਾਜਪਾ ਆਗੂ ਨਿਮਿਸ਼ਾ ਮਹਿਤਾ, ਐਡਵੋਕੇਟ ਪੰਕਜ ਕ੍ਰਿਪਾਲ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ, ਪੰਚ-ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।