- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਜੱਥਾ ਹਥਿਆਲ ਰੁੜਕੀ ਲਈ ਰਵਾਨਾ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਕੌਮੀ ਚੇਅਰਪਰਸਨ ਕਮਲੇਸ਼ ਕੌਰ ਘੇੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਦਿ ਧਰਮ ਪ੍ਰਚਾਰ-ਪ੍ਰਸਾਰ ਯਾਤਰਾ ਪਿੰਡ ਹਥਿਆਲ ਰੁੜਕੀ (ਹਰਿਦੁਆਰ) ਲਈ ਸ੍ਰੀ ਗੁਰੂ ਰਵਿਦਾਸ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਯੋਗ ਅਗਵਾਈ ਹੇਠ ਇੱਕ ਜੱਥਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਰਵਾਨਾ ਹੋਇਆ। ਜੱਥੇ ਵਿਚ ਖਜਾਨਚੀ ਸੰਤ ਕਰਮ ਚੰਦ ਅਤੇ ਕਮੇਟੀ ਦੇ ਇੰਚਾਰਜ ਸੰਤ ਹਰਬੰਸ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਪਿੰਡ ਹਥਿਆਲ ਵਿਖੇ ਮਹਾਤਮਾ ਰਾਜਕੁਮਾਰ ਦਾਸ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਆਦਿ ਧਰਮ ਸਤਿਸੰਗ ਸਮਾਗਮ ਵਿਚ ਅੱਜ ਰਾਤ ਕਰਵਾਏ ਜਾ ਰਹੇ ਆਦਿ ਧਰਮ ਸਤਿਸੰਗ ਵਿੱਚ ਸ਼ਾਮਲ ਹੋਵਾਂਗੇ। ਸੰਤ ਸੁਰਿੰਦਰ ਦਾਸ ਨੇ ਸਮੂਹ ਸੰਗਤ ਨੂੰ ਇਸ ਸੰਤਸੰਗ ਚ ਸ਼ਾਮਲ ਹੋਣ ਦੀ ਬੇਨਤੀ ਕੀਤੀ।