ਕਿਰਦਾਰਕੁਸ਼ੀ ਕਰਨ ਦੀ ਰਾਜਨੀਤੀ ਮੁੱਖ ਮੰਤਰੀ ਨੇ ਸ਼ੁਰੂ ਕੀਤੀ, ਕੇਜਰੀਵਾਲ ਜਿੱਥੇ ਰਲਿਆ ਸਭ ਨੂੰ ਪਤਾ, ਨੀਟ ਸਬੰਧੀ ਦਿੱਲੀ ’ਚ ਹੋਵੇਗਾ ਵੱਡਾ ਇੱਕਠ : ਪਰਗਟ ਸਿੰਘ
ਪੰਜਾਬ ’ਚ ‘ਆਪ’ ਦੀ ਸਰਕਾਰ ਅਤੇ ‘ਆਪ’ ਦੀ ਰਾਜਨੀਤੀ ਚੰਡੀਗੜ੍ਹ ਤੋਂ ਨਹੀਂ ਬਲਕਿ ਦਿੱਲੀ ਤੋਂ ਚੱਲ ਰਹੀ ਹੈ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿੱਥੇ ਰਲੇ ਹੋਏ ਸਭ ਨੂੰ ਪਤਾ ਹੈ। ਇਹ ਵਿਚਾਰ ਜਲੰਧਰ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਅੱਜ ਹੁਸ਼ਿਆਰਪੁਰ ਵਿਖੇ ਰੱਖੇ ਪੱਤਰਕਾਰ ਸੰਮੇਲਨ ਦੌਰਾਨ ਬੋਲਦਿਆਂ ਪ੍ਰਗਟ ਕੀਤੇ।
Publish Date: Wed, 01 Jul 2026 09:46 AM (IST)
Updated Date: Wed, 01 Jul 2026 09:49 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ’ਚ ‘ਆਪ’ ਦੀ ਸਰਕਾਰ ਅਤੇ ‘ਆਪ’ ਦੀ ਰਾਜਨੀਤੀ ਚੰਡੀਗੜ੍ਹ ਤੋਂ ਨਹੀਂ ਬਲਕਿ ਦਿੱਲੀ ਤੋਂ ਚੱਲ ਰਹੀ ਹੈ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿੱਥੇ ਰਲੇ ਹੋਏ ਸਭ ਨੂੰ ਪਤਾ ਹੈ। ਇਹ ਵਿਚਾਰ ਜਲੰਧਰ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਅੱਜ ਹੁਸ਼ਿਆਰਪੁਰ ਵਿਖੇ ਰੱਖੇ ਪੱਤਰਕਾਰ ਸੰਮੇਲਨ ਦੌਰਾਨ ਬੋਲਦਿਆਂ ਪ੍ਰਗਟ ਕੀਤੇ।
ਪੱਤਰਕਾਰ ਸੰਮੇਲਨ ਦੌਰਾਨ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇਜਿਸ ਠਹਿਰਾਬ, ਠੰਡੇ ਜਿਗਰੇ ਅਤੇ ਵਧੀਆ ਢੰਗ ਨਾਲ ਸਾਰੀ ਵਾਰਤਾ ਕੀਤੀ ਹੈ, ਉਹ ਆਪਣੇ ਆਪ ਵਿਚ ਇੱਕ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਾਰੇ ਸੱਤਾਧਾਰੀ ਆਗੂ ਉੱਤਰ ਵਿਹੀਨ ਹੋ ਚੁੱਕੇ ਸਨ ਅਤੇ ਭਿੱਜੀ ਬਿੱਲੀ ਬਣ ਕੇ ਬੈਠੇ ਸਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ’ਤੇ ਇਹ ਇੱਕਠ ਜਥੇਦਾਰ ਸਾਹਿਬ ਨੇ ਠਹਿਰਾਬ, ਬਿਨ੍ਹਾਂ ਪੱਖ਼ਪਾਤ ਦੇ ਕਰਵਾ ਕੇ ਦਰਸਾ ਦਿੱਤਾ ਹੈ ਕਿ ਉਹ ਪੰਜਾਬ ’ਚ ਸਰਬੱਤ ਦਾ ਭਲਾ ਚਾਹੁੰਦੇ ਹਨ।
ਕਿਰਦਾਰਕੁਸ਼ੀ ਕਰਨ ਦੀ ਰਾਜਨੀਤੀ ਮੁੱਖ ਮੰਤਰੀ ਨੇ ਸ਼ੁਰੂ ਕੀਤੀ
ਇੱਕ ਪ੍ਰਸ਼ਨ ਦੇ ਉੱਤਰ ’ਚ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਦੀ ਰਾਜਨੀਤੀ ’ਚ ਰਾਜਸੀ ਆਗੂਆਂ ਦੀ ਕਿਰਦਾਰਕੁਸ਼ੀ ਕਰਨ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਰੇ ਦੇ ਅੱਜ ਤੱਕ ਦੇ ਇਤਿਹਾਸ ਵਿਚ ਵਿਰੋਧੀ ਅਤੇ ਸੱਤਾਧਾਰੀ ਇੱਕ ਦੂਜੇ ਦੀ ਆਲੋਚਨਾ ਮਰਿਆਦਾ ’ਚ ਰਹਿ ਕੇ ਕਰਦੇ ਆਏ ਹਨ ਪਰ ਪਿਛਲੇ ਸਾਢੇ ਚਾਰ ਸਾਲਾਂ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਰਾਜਨੀਤੀ ਸਭਿਆਚਾਰ ਦੀ ਲੈਅ ਬਿਗਾੜ ਕੇ ਵਿਧਾਨ ਸਭਾ ਦੇ ਅੰਦਰ ਬਾਹਰ ਦੀ ਰਾਜਨੀਤੀ ਵੀ ਗੰਧਲੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਸੱਤਾਧਾਰੀ ਪਾਰਟੀ ਦੇ ਆਗੂ ਸ੍ਰੀ ਅਕਾਲ ਤਖ਼ਤ ’ਤੇ ਮੁੱਦਾ ਵਿਹੀਨ ਹੋ ਗਏ ਸਨ।
ਦਿੱਲੀ ’ਚ ਨੀਟ ਪੇਪਰ ਲੀਕ ਵਿਰੁੱਧ ਹੋਵੇਗੀ ਮਹਾ ਰੈਲੀ
ਪਰਗਟ ਸਿੰਘ ਨੇ ਦੱਸਿਆ ਕਿ 09 ਅਗਸਤ ਨੂੰ ਦਿੱਲੀ ਵਿਖੇ ਨੀਟ ਪੇਪਰ ਲੀਕ ਸਬੰਧੀ ਕਾਂਗਰਸ ਵਲੋਂ ਮਹਾਂ ਰੈਲੀ ਕੀਤੀ ਜਾ ਰਹੀ ਹੈ ਉਸ ਨੂੰ ਸਫ਼ਲ ਬਣਾਉਣ ਲਈਪੰਜਾਬ ਦੇ ਸਮੂਹ ਸੀਨੀਅਰ ਆਗੂਆਂ ਨੂੰ ਵਲੋਂ ਹਰ ਜਿਲ੍ਹੈ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਸਭਾ ਵਿਚ ਜ਼ਿਆਦਾ ਆਗੂ ਉਹ ਹਨ ਜਿਨ੍ਹਾਂ ਦੀਆਂ ਨਿੱਜੀ ਸਿੱਖਿਆ ਸੰਸਥਾਵਾਂ ਹਨ। ਇਸ ਕਰਕੇ ਉਹ ਕਦੀ ਵੀ ਸਰਕਾਰੀ ਸਿੱਖਿਆ ਨੀਤੀ ਨੂੰ ਪ੍ਰਵਾਨ ਨਹੀਂ ਹੋਣ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਰੈਲੀ ’ਚ ਹੋਰਨਾਂ ਪਾਰਟੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ,ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਐਡਵੋਕੇਟ ਰੋਹਿਤ ਜੋਸ਼ੀ ਡੈਲੀਗੇਟ, ਅਮਰਪ੍ਰੀਤ ਸਿੰਘ ਲਾਲੀ, ਐਡਵੋਕੇਟ ਰਣਜੀਤ ਕੁਮਾਰ, ਸ਼ਹਿਰੀ ਪ੍ਰਧਾਨ ਨਵੀ ਰੈਹਲ, ਯਾਮਿਨੀ ਗੋਮਰ, ਅਮਰਪਾਲ ਕਾਕਾ, ਨਰਬੀਰ ਨੰਦੀ, ਸਰਵਨ ਸਿੰਘ, ਭੋਲਾ ਨਾਥ ਜੇਜੋਂ, ਬਿੰਦੂ ਭੁੰਬਲਾ, ਬਲਵਿੰਦਰ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਵੀ ਹਾਜ਼ਰ ਸਨ।