ਦਲਿਤ ਤੇ ਵਾਲਮੀਕ ਜਥੇਬੰਦੀਆਂ ਦਾ ਵੱਡਾ ਐਕਸ਼ਨ : ਹੁਸ਼ਿਆਰਪੁਰ 'ਚ ਖੁੱਲ੍ਹੇ ਸਕੂਲ-ਬੈਂਕ ਤੇ ਸਰਕਾਰੀ ਅਦਾਰੇ ਕਰਵਾਏ ਬੰਦ, ਪੁਲਿਸ ਨੇ ਸੰਭਾਲਿਆ ਮੋਰਚਾ
ਦਲਿਤ ਅਤੇ ਵਾਲਮੀਕ ਸਮਾਜ ਵੱਲੋਂ ਅੱਜ ਲੁਧਿਆਣਾ ਮਾਮਲੇ ਨੂੰ ਲੈ ਕੇ ਦਿੱਤੇ ਗਏ ਹੁਸ਼ਿਆਰਪੁਰ ਬੰਦ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਹੈ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੇ ਗਏ ਬੰਦ ਦੌਰਾਨ ਕੁਝ ਸਰਕਾਰੀ ਸਕੂਲ ਕਾਲਜ ਖੁੱਲੇ ਸਨ ਅਤੇ ਕੁਝ ਬੈਂਕ ਵੀ ਖੁੱਲੇ ਸਨ, ਜਿਨਾਂ ਨੂੰ ਦਲਿਤ ਜਥੇਬੰਦੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ।
Publish Date: Thu, 10 Sep 2026 11:50 AM (IST)
Updated Date: Thu, 10 Sep 2026 12:05 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਦਲਿਤ ਅਤੇ ਵਾਲਮੀਕ ਸਮਾਜ ਵੱਲੋਂ ਅੱਜ ਲੁਧਿਆਣਾ ਮਾਮਲੇ ਨੂੰ ਲੈ ਕੇ ਦਿੱਤੇ ਗਏ ਹੁਸ਼ਿਆਰਪੁਰ ਬੰਦ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਹੈ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੇ ਗਏ ਬੰਦ ਦੌਰਾਨ ਕੁਝ ਸਰਕਾਰੀ ਸਕੂਲ ਕਾਲਜ ਖੁੱਲੇ ਸਨ ਅਤੇ ਕੁਝ ਬੈਂਕ ਵੀ ਖੁੱਲੇ ਸਨ, ਜਿਨਾਂ ਨੂੰ ਦਲਿਤ ਜਥੇਬੰਦੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ।
ਸ਼ਹਿਰ ਵਿੱਚ ਲਗਾਤਾਰ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਖੁੱਲੇ ਹੋਏ ਸਰਕਾਰੀ ਅਦਾਰਿਆਂ ਨੂੰ ਜਥੇਬੰਦੀਆਂ ਵੱਲੋਂ ਬਣਾਈਆਂ ਟੀਮਾਂ ਵੱਲੋਂ ਬੰਦ ਕੀਤਾ ਜਾ ਰਿਹਾ ਹੈ। ਦੁਕਾਨਦਾਰ ਅਤੇ ਵਪਾਰੀ ਭਾਈਚਾਰੇ ਵਲੋ ਵੀ ਬੰਧਨ ਨੂੰ ਸਮਰਥਨ ਦਿੰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਾਰੇ ਬੰਦ ਦੌਰਾਨ ਗਸ਼ਤ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਟਾਲਣ ਲਈ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ਵਿੱਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਪਾਸਿਓਂ ਵੀ ਕੋਈ ਵੀ ਅਣਸੁਖਾਵੀ ਘਟਨਾ ਦੀ ਖਬਰ ਨਹੀਂ ਮਿਲੀ ਹੈ।