ਟੀਬੀ ਮੁਕਤ ਭਾਰਤ ਅਭਿਆਨ ਤਹਿਤ ਕੀਤਾ ਜਾਗਰੂਕ
ਪਿੰਡ ਬਹਿਮਾਵਾ 'ਚ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ
Publish Date: Thu, 29 Oct 2026 03:03 PM (IST)
Updated Date: Thu, 29 Oct 2026 03:04 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਆਯੂਸ਼ਮਾਨ ਆਰੋਗਿਆ ਕੇਂਦਰ ਰੌਲੀ ਅਧੀਨ ਆਉਂਦੇ ਪਿੰਡ ਬਹਿਮਾਵਾ ਚ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ , ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਿੰਦਰ ਕੌਰ ਹਾਜੀਪੁਰ ਦੀ ਯੋਗ ਅਗਵਾਈ ਹੇਠ ਟੀ. ਬੀ. ਸਕਰੀਨਿੰਗ ਕੈਂਪ ਲਗਾਇਆ ਜਿੱਥੇ ਰੇਡੀਓ ਗ੍ਰਾਫਰ ਅਮਿਤ ਕੁਮਾਰ ਵਲੋਂ ਕੈਂਪ ਚ ਪਹੁੰਚੇ ਮਰੀਜ਼ਾਂ ਦੀ ਛਾਤੀ ਦੇ ਐਕਸਰੇ ਕਰਕੇ ਟੀ. ਬੀ. ਸਕਰੀਨਿੰਗ ਗਈ। ਐਸਪੀਐਮ ਜੀਵਨ ਕੁਮਾਰ ਅਤੇ ਸੀਐਚਓ ਸਾਕਸ਼ੀ ਨੇ ਦੱਸਿਆ ਕਿ ਟੀ.ਬੀ ਇਲਾਜਯੋਗ ਬਿਮਾਰੀ ਹੈ ਅਤੇ ਸਹੀ ਸਮੇਂ ’ਤੇ ਇਲਾਜ ਹੋਣ ਤੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ। ਹਫਤੇ ਤੋਂ ਵੱਧ ਖਾਂਸੀ ਜਾ ਬੁਖਾਰ ਹੋਣ ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਮਰੀਜ਼ ਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀ. ਬੀ ਰੋਗ ਹੋਣ ’ਤੇ ਮਰੀਜ਼ਾਂ ਦਾ ਸਰਕਾਰੀ ਸਿਹਤ ਕੇਂਦਰਾਂ ਚ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਵਿਭਾਗ ਦੇ ਅਧਿਕਾਰੀ ਹਰਜੀਤ ਸਿੰਘ , ਦਵਿੰਦਰ ਕੌਰ, ਸਪਨਾ ਠਾਕੁਰ ਆਸ਼ਾ ਵਰਕਰ, ਵਿਨੈ ਕੁਮਾਰ, ਸਮਾਜ ਸੇਵੀ ਹੈਪੀ ਠਾਕੁਰ , ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।