- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋ ਪੁਲਿਸ ਨੇ ਧਰਨਾ ਚੁੱਕ ਕੇ ਸਾਇਡ ਤੇ ਕੀਤਾ

ਸਤਨਾਮ ਲੋਈ, ਪੰਜਾਬੀ ਜਾਗਰਣ
ਮਾਹਿਲਪੁਰ : ਪੰਜਾਬ ਬੰਦ ਦੇ ਸੱਦੇ ਤਹਿਤ ਮਾਹਿਲਪੁਰ ਸ਼ਹਿਰ ਦੀਆਂ ਵੱਖ-ਵੱਖ ਜਥੇਵੰਦੀਆਂ ਵੱਲੋਂ ਲਗਾਏ ਗਏ ਧਰਨੇ ਮੌਕੇ ਉਸ ਵੇਲੇ ਮਾਹੌਲ ਖ਼ਰਾਬ ਹੋ ਗਿਆ, ਜਦੋਂ ਡੀਐੱਸਪੀ ਭਾਰਤ ਭੂਸ਼ਨ ਸੈਣੀ ਤੇ ਡੀਐੱਸਪੀ ਸ਼ਾਮ ਸੁੰਦਰ ਸਮੇਤ ਭਾਰੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਉਠਾ ਕੇ ਸਾਈਡ ’ਤੇ ਧਰਨਾ ਲਾਉਣ ਲਈ ਕਿਹਾ। ਗੁੱਸੇ ’ਚ ਆਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਵਿਗੜਦੇ ਦੇਖਦੇ ਹੋਏ ਪਲਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਧਰਨਾਕਾਰੀਆਂ ਨੇ ਮੁੱਖ ਚੌਕ ਧਰਨਾ ਲਾਇਆ ਪਰ ਮੌਕੇ ਪਾ ਕੇ ਪੁਲਿਸ ਨੇ ਫਿਰ ਧਰਨਾਕਾਰੀਆਂ ਨੂੰ ਉੁਠਾ ਕੇ ਸਾਈਡ ’ਤੇ ਧਰਨਾ ਲਵਾਉਣ ਨਾਲ ਪੁਲਿਸ ਅਤੇ ਧਰਨਕਾਰੀਆਂ ’ਚ ਜੱਦੋ-ਜਹਿਦ ਚਲਦੀ ਰਹੀ। ਡੀਐੱਸਪੀ ਭਾਰਤ ਭੂਸ਼ਣ ਨੇ ਭਾਰੀ ਫੋਰਸ ਨਾਲ ਧਰਨਕਾਰੀਆਂ ਦਾ ਧਰਨਾ ਇਕ ਸਾਈਡ ’ਤੇ ਕਰਵਾ ਦਿੱਤਾ। ਇਸ ਬੰਦ ਨੂੰ ਭਾਰੀ ਸਮਰਥਨ ਮਿਲਿਆ ਹੈ। ਇੱਥੇ ਹੀ ਬੱਸ ਨਹੀਂ ਉਸੇ ਸਮੇਂ ਡੀਸੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ। ਇੱਕ ਕਰੈਸ਼ਰ ਨਾਲ ਭਰਿਆ ਓਵਰਲੋਡ ਟਿੱਪਰ ਉੱਥੇ ਆ ਗਿਆ ਤੇ ਪੁਲਿਸ ਵੱਲੋਂ ਉਸ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਧਰਨਾਕਾਰੀਆਂ ਨੇ ਉਸ ਟਿੱਪਰ ਨੂੰ ਰੋਕ ਕੇ ਉਸ ਦਾ ਚਾਲਾਨ ਕਟਵਾ ਕੇ ਹੀ ਸਾਹ ਲਿਆ। ਇਸ ਮੌਕੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਚਮਨ ਲਾਲ ਟੂਟੋਮਜਾਰਾ, ਸੰਤ ਬਲਵੀਰ ਸਿੰਘ ਲੰਗੇਰੀ, ਪਰਮਿੰਦਰ ਸਿੰਘ ਪਿੰਦਾ, ਮੱਖਣ ਸਿੰਘ ਕੋਠੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਸਵੀਰ ਸ਼ੀਰਾ, ਪਰਮਜੀਤ ਕੌਰ ਮੈਲੀ ਪ੍ਰਧਾਨ ਜ਼ਿਲ੍ਹਾ ਇਸਤਰੀ ਵਿੰਗ ਅਕਾਲੀ ਦਲ ਵਾਰਿਸ ਪੰਜਾਬ, ਬਖਸ਼ੀਸ਼ ਭੀਮ, ਠੇਕੇਦਾਰ ਰਜਿੰਦਰ ਸਿੰਘ, ਮਨੋਹਰ ਲਾਲ, ਸ਼ੇਰ ਜੰਗ ਬਹਾਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ। ਬੰਦ ਦੌਰਾਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ। ਇਸ ਮੌਕੇ ਸੰਦੀਪ ਸਿੰਘ, ਤਰਲੋਚਨ ਸਿੰਘ, ਇੰਦਰਪਾਲ ਮਹਿਗਰੋਵਾਲ, ਪਰਮਜੀਤ ਮੇਘੋਵਾਲ, ਦਲਵੀਰ ਰਾਮਪੁਰ, ਗੁਰਵਿੰਦਰ ਕੌਰ, ਜਸਪਾਲ ਸਿੰਘ ਖਾਨਪੁਰ, ਦਿਲਸ਼ਰਨ ਸਿੰਘ, ਜਸ਼ਨ ਪ੍ਰੀਤ ਸਿੰਘ, ਰਾਕੇਸ਼ ਕੁਮਾਰ ਕਿੱਟੀ, ਜਸਵਿੰਦਰ ਜੱਸੀ ਖਾਨਪੁਰ, ਚੰਨਣ ਸਿੰਘ ਕੋਠੀ, ਅਮਨਦੀਪ ਸਿੰਘ ਸਰਪੰਚ ਕੰਮੋਵਾਲ, ਕਮਲਜੀਤ ਕੌਰ, ਮਹਿਤਾਜ ਸਿੰਘ, ਜਗਦੀਪ ਸਿੰਘ ਸਾਬਕਾ ਕੌਸਲਰ, ਗਿੰਨੀ ਭਾਰਟਾ, ਰਸ਼ਪਾਲ ਸਿੰਘ ਲਾਲੀ ਭਾਰਟਾ, ਜਸਵੀਰ ਕੌਰ ਖਾਲਸਾ, ਬਲਵੀਰ ਸਿੰਘ ਨਸਰਾ, ਗੁਰਮਿੰਦਰ ਸਿੰਘ ਕੈਂਡੋਵਾਲ, ਅਮਰਜੀਤ ਸਿੰਘ, ਸੁਰਿੰਦਰ ਸ਼ਿੰਕੀ, ਪਰਮਿੰਦਰ ਸਿੰਘ ਨੋਤਾ, ਬਲਵਿੰਦਰ ਸਿੰਘ, ਨਰੰਜਣ ਸਿੰਘ, ਜਸਪ੍ਰੀਤ ਸਿੰਘ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਵਰਕਰ, ਆਗੂ ਆਦਿ ਹਾਜ਼ਰ ਸਨ।