ਲਾਰਿਆਂ ’ਚ ਹੀ ਰਹੇ ਗਏ ਪ੍ਰਸ਼ਾਸਨ ਦੇ ਵਾਅਦੇ ਲਾਰਿਆਂ ’ਚ ਹੀ ਰਹੇ ਗਏ ਪ੍ਰਸ਼ਾਸਨ ਦੇ ਵਾਅਦੇ
Publish Date: Thu, 23 Jul 2026 07:15 PM (IST)
Updated Date: Fri, 24 Jul 2026 04:11 AM (IST)
ਪ੍ਰਸ਼ਾਸਨ ਦੀਆਂ ਮਿੰਨਤਾ ਕਰਦੇ ਪਿੰਡ ਵਾਸੀਆਂ ਨੇ ਆਪ ਹੀ ਚੁੱਕਿਆ ਬੀੜਾ ਚੋਅ ਦੀ ਸਫ਼ਾਈ ਕਰਕੇ ਆਪ ਹੀ ਲਾਇਆ ਬੰਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਅਗਸਤ 2025 ਵਿਚ ਪਏ ਭਾਰੇ ਮੀਂਹਾਂ ਤੋਂ ਬਾਅਦ ਜਿੱਥੇ ਪੰਜਾਬ ਦੇ 23 ਜਿਲ੍ਹੇ ਪ੍ਰਭਾਵਿਤ ਹੋਏ ਸਨ, ਉੱਥੇ ਮੁਕੇਰੀਆਂ, ਟਾਂਡਾ ਤੇ ਦਸੂਹਾ ਵਿਚ ਪਾਣੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੀ। ਪੰਜਾਬ ਦੇ ਲਗਭਗ 1400 ਪਿੰਡ ਪਾਣੀ ਦੀ ਲਪੇਟ ਵਿਚ ਆਏ ਸਨ ਉੱਥੇ ਹਲਕਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡਾਂ ਵਿਚ ਪਾਣੀ ਨੇ ਬਹੁਤ ਤਬਾਹੀ ਮਚਾਈ ਸੀ। ਲਹਿੰਦੇ ਪਾਸੇ ਦੇ ਪਿੰਡ ਅਜਨੋਹਾ, ਬੱਡੋਂ, ਲਕਸੀਹਾਂ, ਨਡਾਲੋਂ, ਭਾਮ, ਕੁੱਕੜਾ ਅਤੇ ਸਕਰੂਲੀ , ਢਾਡਾ, ਠੁਆਣਾ ਪਿੰਡਾਂ ਵਿਚ ਵੀ ਪਾਣੀ ਭਰਨ ਨਾਲ ਜਨ ਜੀਵਨ ਵਿਚ ਰਕੁਾਵਟ ਆਈ ਸੀ। ਇਨ੍ਹਾਂ ਪਿੰਡਾਂ ਵਿਚ ਚੋਆਂ ਦੀ ਸਫ਼ਾਈ ਨਾ ਹੋਣ ਕਾਰਨ ਚੋਆਂ ’ਚ ਬਰਸਾਤਾਂ ’ਚ ਮੁੜ ਹੜ੍ਹਾਂ ਵਾਲੇ ਹਾਲਾਤ ਬਣਨ ਦਾ ਖ਼ਤਰਾ ਬਣ ਗਿਆ। ਬਾਕਸ-- ਪ੍ਰਸ਼ਾਸਨ ਵੱਲੋਂ ਦਿਖਾਈ ਨੀਰਸਤਾ ਮੁੱਖ ਕਾਰਨ ਬਲਾਕ ਮਾਹਿਲਪੁਰ ਦੇ ਪਿੰਡ ਸਕਰੂਲੀ ਦੇ ਪਿੰਡ ਵਾਸੀਆਂ ਵਲੋਂ ਸਰਕਾਰੀ ਦੁਆਰੇ ਗੇੜੇ ਮਾਰਨ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਆਪ ਹੀ ਉੱਦਮ ਨ ਦਾ ਮਨ ਬਣਾ ਕੇ ਸਾਂਝੇ ਯਤਨਾ ਨਾਲ ਪਿੰਡ ਦੇ ਬਾਹਰਲੇ ਪਾਸੇ ਪੈਂਦੇ ਚੋਅ ਦੀ ਸਫ਼ਾਈ ਅਤੇ ਬੰਨ੍ਹ ਬਣਾਉਣ ਦਾ ਕੰਮ ਆਪ ਹੀ ਕਰ ਦਿੱਤਾ। ਉਨ੍ਹਾਂ ਪਿੰਡ ਵਿੱਚੋਂ ਪੈਸੇ ਇੱਕਠੇ ਕੀਤੇ ਅਤੇ ਆਪਣੇ ਪਿੰਡ ਦੇ ਵਸੀਮੇਂ ਦੇ ਨਾਲ ਲੱਗਦੇ ਚੋਅ ਦੀ ਪਹਿਲਾਂ ਜੇਸੀਬੀ ਮਸ਼ੀਲਾਂ ਨਾਲ ਆਪ ਹੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਿੰਡ ਵਾਸੀਆਂ ਨੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਪੈਸੇ ਇੱਕਠੇ ਕੀਤੇ ਅਤੇ ਜੇ ਸੀ ਬੀ ਮਸ਼ੀਨਾ ਨਾਲ ਚੋਅ ਵਿਚਲੇ ਸਰਕੰਢੇ ਸਾਫ਼ ਕਰਕੇ ਪਾਣੀ ਨਿਕਾਸੀ ਲਈ ਰਸਤਾ ਬਣਾ ਕੇ ਪਿੰਡ ਵੱਲ ਨੂੰ ਮੁੜਦੇ ਪਾਣੀ ’ਤੇ ਬੰਨ੍ਹ ਲਗਾ ਦਿੱਤਾ। ਪਿੰਡ ਵਾਸੀਆਂ ਨੇ ਰੋਸ ਕੀਤਾ ਕਿ ਉਨ੍ਹਾਂ ਦੀ ਸਾਰ ਕਿਸੇ ਨੇ ਵੀ ਨਾ ਲਈ ਬਾਕਸ-- ਨਿਮਿਸ਼ਾ ਮਹਿਤਾ ਨੇ ਦਿੱਤੀ ਸਹਾਇਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ਨੂੰ ਦੇਖ਼ਦੇ ਹੋਏ ਭਾਜਪਾ ਆਗੂ ਨਿਮਿਸ਼ਾ ਮਹਿਤਾ ਹੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਹੀ ਵੀਹ ਹਾਜ਼ਰ ਦੀ ਆਪਣੇ ਪੱਧਰ ’ਤੇ ਮਦਦ ਕਰਕੇ ਹੋਰ ਵੀ ਮਦਦ ਕਰਨ ਦਾ ਵਾਅਦਾ ਕੀਤਾ। ਬਾਕਸ-- ਕੀ ਕਹਿੰਦੇ ਹਨ ਨਿਮਿਸ਼ਾ ਮਹਿਤਾ ਨਿਮਿਸ਼ਾ ਮਹਿਤਾ ਨੇ ਮੌਜੂਦਾ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਪੂਰਨ ਤੌਰ ਤੇ ਸੱਤਾ ਵਿਚ ਹੁੰਦੇ ਹੋਏ ਵੀ ਪਿੰਡ ਵਾਸੀਆਂ ਨੂੰ ਇਹ ਕੰਮ ਆਪ ਕਰਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਚੋਅ ਕਾਰਨ ਪਿੰਡ ਦੇ ਗੁਰਦੁਆਰੇ ਅਤੇ ਲੋਕਾਂ ਦੇ ਘਰਾਂ ਵਿਚ ਚੋਅ ਦਾ ਪਾਣੀ ਆ ਜਾਂਦਾ ਸੀ। ਇਸ ਦੇ ਨਾਲ-ਨਾਲ ਚੋਅ ਦਾ ਪਾਣੀ ਪਿੰਡ ਦੇ ਖੇਤਾਂ ਨੂੰ ਵੀ ਵੱਡੀ ਮਾਰ ਕਰਦਾ ਹੈ ਪਰ ਦੁੱਖ਼ ਦੀ ਗੱਲ ਇਹ ਹੈ ਕਿ ਪਿੰਡ ਸਕਰੂਲੀ ਵਾਸੀਆਂ ਨੇ ਇਹ ਸਮੱਸਿਆ ਮੌਜੂਦਾ ਸਰਕਾਰ ਤੱਕ ਕਈ ਵਾਰ ਪਹੁੰਚਾਈ ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਅਤੇ ਹਰ ਸਾਲ ਲੋਕਾਂ ਦਾ ਭਾਰੀ ਨੁਕਸਾਨ ਇਸ ਚੋਅ ਕਰਕੇ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ 2017 ਤੋਂ 2021 ਦੌਰਾਨ ਵੀ ਉਨ੍ਹਾਂ ਨੇ ਸਕਰੂਲੀ ਦੇ ਇਸ ਚੋਅ ਦੀ ਸਫ਼ਾਈ ਕਰਵਾਈ ਸੀ ਅਤੇ ਇਸ ਤੋਂ ਇਲਾਵਾ ਮਾਹਿਲਪੁਰ, ਨਰਿਆਲੇ ਵਾਲੇ ਚੋਅ ਦੀ ਵੀ ਸਫਾਈ ਕਰਵਾਈ ਸੀ ਪਰ ਜੈ ਕ੍ਰਿਸ਼ਨ ਰੋੜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਆਉਣ ਮਗਰੋਂ ਇਨ੍ਹਾਂ ਚੋਆਂ ਨੂੰ ਅਣਗੋਲਿਆਂ ਕਰ ਦਿੱਤਾ, ਜਿਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।