- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਤੋਂ ਅਸ਼ੋਕ ਰਾਜਪੂਤ ਅਧਿਆਪਕ ਰਾਜ ਪੁਰਸਕਾਰ ਨਾਲ ਹੋਣਗੇ ਸਨਮਾਨਿਤ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬ ਸਰਕਾਰ ਅਤੇ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਤੋਂ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਯੋਗ ਹੈੱਡ ਟੀਚਰ ਅਸ਼ੋਕ ਰਾਜਪੂਤ ਸਰਕਾਰੀ ਐਲੀਮੈੰਟਰੀ ਸਕੂਲ ਪਿੰਡ ਰਾਮ ਨਗਰ ਬਲਾਕ ਭੂੰਗਾ-2 ਜ਼ਿਲ੍ਹਾ ਹੁਸ਼ਿਆਰਪੁਰ ਨੂੰ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਵਿਖੇ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਲਈ ਚੁਣੇ ਜਾਣ ’ਤੇ ਸਮੂਹ ਅਧਿਆਪਕ, ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਅਸ਼ੋਕ ਰਾਜਪੂਤ ਨੇ ਜਦੋਂ ਤੋਂ ਬਤੌਰ ਹੈੱਡ ਟੀਚਰ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਆਪਣੇ ਸਕੂਲ ਨੂੰ ਆਮ ਤੋਂ ਸਮਾਰਟ, ਸੋਹਣੀ ਦਿੱਖ, ਬੱਚਿਆਂ ਦਾ ਸਿੱਖਣ ਪੱਧਰ ਉੱਚਾ ਚੁੱਕਣਾ, ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਦਰ ਵਰਕਸ਼ਾਪ ਕਰਵਾਉਣ, ਅੰਤਰਰਾਸ਼ਟਰੀ ਟ੍ਰੇਨਿੰਗ, ਹੈਂਡਮੇਡ ਮਟੀਰੀਅਲ ਟੀਐੱਲਐੱਮ, ਨਿਸ਼ਠਾ ਐਪ ਟ੍ਰੇਨਿੰਗ, ਵਿਦਿਆਰਥੀਆਂ ਦੀ ਗਿਣਤੀ ਵਿੱਚ ਲੜੀਵਾਰ 25 ਤੇ 32 ਫ਼ੀਸਦੀ ਰਿਕਾਰਡ ਤੋੜ ਵਾਧਾ, ਪ੍ਰਾਜੈਕਟ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਅਧੀਨ ਸੂਬਾ ਪੱਧਰ ’ਤੇ ਪ੍ਰਸ਼ਨ ਬੈਂਕ ਵਿੱਚ ਯੋਗਦਾਨ, ਵਿਦਿਆਰਥੀਆਂ ਵੱਲੋਂ ਹਰੇਕ ਵਰ੍ਹੇ ਵੱਖ-ਵੱਖ ਖੇਡਾਂ ਤਹਿਤ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਅਤੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪ੍ਰਾਪਤ ਕੀਤੀਆਂ ਓੁਪਲਬਧੀਆਂ ਕਰ ਕੇ ਕਈ ਵਾਰ ਸਿੱਖਿਆ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਨੀਤਾ ਰਾਣੀ, ਮੀਨਾ ਕੁਮਾਰੀ, ਸੁਨੈਨਾ ਦੇਵੀ, ਪ੍ਰੀਤੀ ਰਾਣੀ, ਸਰਬਜੀਤ ਕੌਰ, ਮਮਤਾ, ਗੁਰਜਿੰਦਰ ਕੌਰ, ਰੀਤੂ ਬਾਲਾ, ਜਯੋਤੀ ਦੇਵੀ, ਕਿਰਨਜੀਤ ਕੌਰ, ਨੇਹਾ ਕੁਮਾਰੀ ਆਦਿ ਅਤੇ ਅਹਿਮ ਸ਼ਖ਼ਸੀਅਤਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।