- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਟ ਅਤੇ ਨੈਸ਼ਨਲ ਪੱਧਰ ਦੇ ਤਗਮਾ ਜੇਤੂ ਕਰਾਟੇ ਖਿਡਾਰੀਆਂ ਦਾ ਸਨਮਾਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜਗਮੋਹਨਜ਼ ਇੰਸਟੀਚਿਊਟ ਆਫ਼ ਟ੍ਰੈਡੀਸ਼ਨਲ ਕਰਾਟੇ ਦੀ ਹੁਸ਼ਿਆਰਪੁਰ ਸ਼ਾਖਾ ਵੱਲੋਂ ਸਟੇਟ ਅਤੇ ਨੈਸ਼ਨਲ ਪੱਧਰ ਦੀਆਂ ਕਰਾਟੇ ਚੈਂਪੀਅਨਸ਼ਿਪਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਕਰਾਟੇ ਟੀਮ ਦੇ ਸਾਬਕਾ ਕਪਤਾਨ ਅਤੇ ਰੇਲ ਕੋਚ ਫੈਕਟਰੀ ਦੇ ਸਾਬਕਾ ਚੀਫ਼ ਕੋਚ ਜਿਤੇਂਦਰ ਕੁਮਾਰ ਵਿਜ ਸ਼ਾਮਲ ਹੋਏ। ਉਨ੍ਹਾਂ ਨੇ ਸਟੇਟ ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂ ਖਿਡਾਰੀਆਂ ਨੂੰ ਪ੍ਰੀਮੀਅਮ ਕਰਾਟੇ ਯੂਨੀਫਾਰਮ ਦੇ ਕੇ ਸਨਮਾਨਿਤ ਕੀਤਾ ਅਤੇ ਨੈਸ਼ਨਲ ਪੱਧਰ ’ਤੇ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਸਨਮਾਨਿਤ ਖਿਡਾਰੀਆਂ ਵਿੱਚ ਲਗਾਤਾਰ 9 ਵਾਰ ਸੋਨ ਤਗਮਾ ਜੇਤੂ ਅੰਤਰਰਾਸ਼ਟਰੀ ਖਿਡਾਰਨ ਆਰਤੀ ਕੁਮਾਰੀ, ਪੰਜ ਵਾਰ ਸੋਨ ਤਗਮਾ ਜੇਤੂ ਧੈਰਿਆ ਕਾਲੀਆ, ਆਰਿਆਂਸ਼ ਚੈਤੰਨਿਆ ਜੁਨੇਜਾ, ਅਕਸ਼ਿਤਾ ਸ਼ਰਮਾ, ਨਾਇਰਾ ਵਰਮਾ, ਰਿਆਨ ਬਰਪੱਗਾ, ਕਰਨਪ੍ਰੀਤ ਸਿੰਘ ਚਾਹਲ, ਪਰੀਨੀਤ ਕੌਰ, ਓਨਿਸ਼ ਗੁਪਤਾ, ਪ੍ਰਭਨੂਰ ਗੋਸਵਾਮੀ ਅਤੇ ਆਰੂਸ਼ ਸ਼ਰਮਾ ਸ਼ਾਮਲ ਸਨ। ਇਸ ਮੌਕੇ ਚੀਫ਼ ਇੰਸਟ੍ਰਕਟਰ ਸ਼ਿਹਾਨ ਜਗਮੋਹਨ ਵਿਜ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਰਾਟੇ ਸਿਖਲਾਈ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਵਿਸ਼ੇਸ਼ ਕਾਤਾ ਅਤੇ ਕੁਮਿਤੇ ਟ੍ਰੇਨਿੰਗ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ।