ਛਿੰਝ ਮੇਲੇ ਦੌਰਾਨ ਕੁੜੀਆਂ ਦੀ ਕਬੱਡੀ ਹੈਬੋਵਾਲ ਸਕੂਲ ਨੇ ਜਿੱਤੀ ਛਿੰਝ ਮੇਲੇ ਦੌਰਾਨ ਕੁੜੀਆਂ ਦੀ ਕਬੱਡੀ ਹੈਬੋਵਾਲ ਸਕੂਲ ਨੇ ਜਿੱਤੀ
Publish Date: Thu, 26 Nov 2026 04:53 PM (IST)
Updated Date: Thu, 26 Nov 2026 04:55 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਛਿੰਝ ਛਰਾਹਾਂ ਦੀ ਦੌਰਾਨ ਬੀਤ ਭਲਾਈ ਕਮੇਟੀ ਵਲੋਂ ਕਰਵਾਏ ਗਏ ਤਿੰਨ ਰੋਜ਼ਾ ਟੂਰਨਾਮੈਂਟ ਚ ਕਬੱਡੀ ਦੇ ਵੱਖ ਵੱਖ ਵਰਗਾਂ ਅਤੇ ਵਾਲੀਵਾਲ ਦੀਆਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਟੀਮਾਂ ਨੇ ਹਿੱਸਾ ਲਿਆ।ਖੇਡ ਮੇਲੇ ਦਾ ਉਦਘਾਟਨ ਬਾਬਾ ਭਾਗ ਸਿੰਘ ਮੁੱਖ ਸੇਵਾਦਾਰ ਛੱਪੜੀ ਧਾਮ ਵਲੋਂ ਕੀਤਾ ਗਿਆ। ਇਨਾਮਾਂ ਦੀ ਵੰਡ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ। ਕਬੱਡੀ ਆਲ ਓਪਨ ਚ ਹੈਬੋਵਾਲ ਟੱਬਾ ਪਹਿਲਾ ਸਥਾਨ ਅਤੇ ਭੋਲ਼ੀ ਆਸਟਰੇਲੀਆ ਦੀ ਟੀਮ ਦੂਜੇ ਨੰਬਰ ਤੇ ਰਹੀ। ਕਬੱਡੀ 52 ਕਿਲੋ ਚ ਆਲ ਓਪਨ ਚ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਕਲੋਤਾ ਪਹਿਲੇ ਸਥਾਨ ਤੇ ਅਤੇ ਅਚਲਪੁਰ ਦੀ ਟੀਮ ਦੂਜੇ ਨੰਬਰ ਤੇ ਰਹੀ। ਕਬੱਡੀ ਓਪਨ ਪਿੰਡ ਪੱਧਰ ਚ ਜਗਤਪੁਰ ਜੋਗੋਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਸੇਖਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਕੁੜੀਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, , ਕੁਲਵਿੰਦਰ ਸਿੰਘ ਵਾਰਸ ਪੰਜਾਬ ਦੇ, ਅਵਤਾਰ ਸਿੰਘ ਡਾਂਡੀਆਂ, ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੇਵਲ ਸਿੰਘ, ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਸੰਦੀਪ ਰਾਣਾ, ਭਾਗ ਸਿੰਘ ਖੁਰਾਲਗੜ੍ਹ, ਸਰਪੰਚ ਹਰਜਿੰਦਰ ਮਜਾਰੀ, ਪ੍ਰਧਾਨ ਬਲਬੀਰ ਸਿੰਘ ਬੈਂਸ, ਜਨਰਲ ਸਕੱਤਰ ਸੋਨੀ ਦਿਆਲ, ਅਤੇ ਲੋਕਾਂ ਦੀ ਭਰਵੀਂ ਹਾਜ਼ਰੀ ਰਹੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਰੀਕ ਦਿਆਲ ਨੇ ਬਾਖੂਬੀ ਨਿਭਾਈ।