ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਦਾ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਸੰਪੰਨ ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਦੀ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਖ਼ਤਮ
Publish Date: Mon, 16 Nov 2026 04:31 PM (IST)
Updated Date: Mon, 16 Nov 2026 04:33 PM (IST)
ਪ੍ਰਬੰਧਕਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਦਿੱਤੀ ਅੰਮ੍ਰਿਤਪਾਲ ਬਾਜਵਾ , ਪੰਜਾਬੀ ਜਾਗਰਣ, ਟਾਂਡਾ ਉੜਮੁੜ : ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਗਈ ਦੋ ਰੋਜ਼ਾ ਸਾਲਾਨਾ ਖੇਡ ਮੀਟ ਗਗਨ ਵੈਦ ਅਤੇ ਚੇਅਰਪਰਸਨ ਨੇਹਾ ਵੈਦ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਮੀਤਾ ਆਨੰਦ ਦੀ ਅਗਵਾਈ ਹੇਠ ਖੇਡ ਮੀਟ ਦੇ ਆਖਰੀ ਦਿਨ ਰੌਚਕ ਮੁਕਾਬਲੇ ਹੋਏ। ਚੌਥੀ ਤੇ ਪੰਜਵੀਂ ਜਮਾਤ ਦੇ ਮੁਕਾਬਲਿਆਂ ’ਚ ਸੋਹਾਨਾ, ਪ੍ਰਾਂਜਲ, ਹਿਮਾਂਗ ਅਤੇ ਮਿਵਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਭਲੀਨ, ਕਿਰਤ, ਜੈਵਿਨ ਅਤੇ ਰਿਸ਼ਭ ਨੇ ਦੂਜਾ, ਜਦਕਿ ਹਰਗੁਨ, ਇਸ਼ਿਤਾ, ਨਕਸ਼, ਮਯੰਕ ਅਤੇ ਅਰਪਿਤ ਨੇ ਤੀਜਾ ਸਥਾਨ ਹਾਸਲ ਕੀਤਾ। ਛੇਵੀਂ ਅਤੇ ਸੱਤਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਨਿਹਾਰਿਕਾ, ਕਰਮਜੋਤ ਅਤੇ ਅਰਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਹਿਜਪ੍ਰੀਤ, ਸਹਿਜਦੀਪ, ਯੁਵਰਾਜ ਅਤੇ ਜੈਵਿਨ ਦੂਜੇ ਸਥਾਨ ’ਤੇ ਰਹੇ, ਜਦਕਿ ਹਰਕਿਰਤ, ਜਸ਼ਨ ਅਤੇ ਸ਼ਿਵਮ ਨੇ ਤੀਜਾ ਸਥਾਨ ਹਾਸਲ ਕੀਤਾ। ਖੇਡ ਮੀਟ ਦੌਰਾਨ ਕਰਵਾਈਆਂ ਗਈਆਂ ਮਨੋਰੰਜਕ ਦੌੜਾਂ ਨੇ ਵੀ ਵਿਦਿਆਰਥੀਆਂ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਵਨ ਲੈੱਗ ਰੇਸ ਵਿੱਚ ਮਿਵਾਨ ਨੇ ਪਹਿਲਾ, ਰਿਸ਼ਭ ਨੇ ਦੂਜਾ ਅਤੇ ਅਰਪਿਤ ਨੇ ਤੀਜਾ ਸਥਾਨ ਹਾਸਲ ਕੀਤਾ। ਜੰਪਿੰਗ ਰੇਸ ਵਿੱਚ ਅਰਸ਼ ਨੇ ਬਾਜ਼ੀ ਮਾਰੀ, ਜਦਕਿ ਜੈਵਿਨ ਦੂਜੇ ਅਤੇ ਸ਼ਿਵਮ ਤੀਜੇ ਸਥਾਨ ’ਤੇ ਰਹੇ। ਫਲੈਟ ਰੇਸ ਵਿੱਚ ਸੋਹਾਨਾ ਨੇ ਪਹਿਲਾ, ਪ੍ਰਭਲੀਨ ਨੇ ਦੂਜਾ ਅਤੇ ਹਰਗੁਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਤਾਕਤ ਅਤੇ ਸਰੀਰਕ ਸਮਰੱਥਾ ਨਾਲ ਸਬੰਧਤ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸ਼ਾਟ ਪੁੱਟ ਮੁਕਾਬਲੇ ਵਿੱਚ ਮੀਰ ਹਸਨ, ਸਮਰ ਅਤੇ ਕਨਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੁਸ਼ਲ, ਮਿਤਾਂਸ਼ ਅਤੇ ਆਰੋਹੀ ਦੂਜੇ ਸਥਾਨ ’ਤੇ ਰਹੇ ਅਤੇ ਸਾਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਮੁਕਾਬਲੇ ਵਿੱਚ ਰਾਜਵੀਰ ਨੇ ਪਹਿਲਾ, ਸਾਗਰ ਨੇ ਦੂਜਾ ਅਤੇ ਮੀਰ ਹਸਨ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਕਮਾਂਡਰ, ਸੂਰਜ ਸਹੋਤਾ, ਨੀਨਾ ਵਾਲੀਆ, ਮਮਤਾ, ਸਰਬਜੀਤ ਕੌਰ, ਸ਼ੀਤਲ ਕੌਰ, ਪਵਨਦੀਪ, ਅਰਮਨ ਕੌਰ, ਸੁਖਜਿੰਦਰ ਕੌਰ, ਰਵੀਨਾ, ਸੁਰਭੀ ਵਰਮਾ, ਲਖਵੀਰ ਸਿੰਘ, ਗਗਨਦੀਪ ਕੌਰ, ਰਿਤੂ ਲਾਂਬਾ, ਰਜਨੀ, ਮੀਨੂ ਕਤਿਆਲ, ਨੇਕਤਾ ਸ਼ਰਮਾ, ਅਮਿਤ, ਰੇਨੂ ਅਤੇ ਜਾਨਵੀ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।