- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿਬੜਿਆ ਮੈਹਿੰਦਵਾਣੀ ਗੁੱਜਰਾਂ ਦਾ ਸਲਾਨਾਂ ਛਿੰਝ ਮੇਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਬਾਰਡਰ ਤੇ ਪੈਂਦੇ ਪਿੰਡ ਮੈਹਿੰਦਵਾਣੀ ਗੁੱਜਰਾਂ ਦਾ ਦੂਜਾ ਸਲਾਨਾਂ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ। ਦੋ ਦਿਨਾ ਤਕ ਚੱਲੇ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਹਰਿਆਣਾ ਦਿੱਲੀ ਤੋਂ ਕਰੀਬ 8 ਦਰਜਣ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ । ਮਾਲੀ ਝੰਡੀ ਦੀ ਕੁਸ਼ਤੀ ਰੱਜਤ ਮੰਡੇਠੀ (ਦਿੱਲੀ) ਅਤੇ ਰੋਹਿਤ ਹਰਿਆਣਾਂ ਵਿੱਚਕਾਰ ਹੋਈ। ਬਹੁਤ ਹੀ ਸੱਖਤ ਮੁਕਾਬਲੇ ਵਿੱਚ ਰੱਜਤ ਦਿੱਲੀ ਨੇ ਰੋਹਿਤ ਹਰਿਆਣਾਂ ਨੂੰ ਚਿੱਤ ਕਰਕੇ ਮਾਲੀ ਦੀ ਪੱਗ ਅਤੇ ਇਕ ਲੱਖ ਰੁਪਏ ਦਾ ਨਗਦ ਇਨਾਮ ਜਿੱਤਿਆ। ਇਸ ਤੋਂ ਇਲਾਵਾ ਦੂਜੇ ਨੰਬਰ ਦੀ ਕੁਸ਼ਤੀ ਵਿੱਚ ਬਿਨਾ ਮੰਡੇਠੀ ਨੇ ਨਰਿੰਦਰ ਖੰਨਾ ਨੂੰ ਹਰਾ ਕੇ ਜਿੱਤ ਦਰਜ ਕੀਤੀ। ਮਾਲੀ ਦੀ ਕੁਸ਼ਤੀ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਹਾਜਰ ਹੋਏ। । ਇਸ ਮੌਕੇ ਕਮੇਟੀ ਪ੍ਰਧਾਨ ਰਾਧੇ ਸ਼ਾਮ ਫੌਜੀ, ਉਪ ਪਧਾਨ ਰੰਜੀਤ ਕਾਲਾ ਭੁੰਬਲਾ,ਕੈਸ਼ੀਅਰ ਗੁਰਮੀਤ ਚੇਚੀ,ਪੰਮੀ ਸਾਬਕਾ ਸਰਪੰਚ,ਸੁਭਾਸ਼ ਸਾਬਕਾ ਸਰਪੰਚ,ਹਰਬੰਸ ਲਾਲ ਪੰਚ, ਗੁਰਚੈਨ ਸਿੰਘ ਕਸਾਣਾ,ਰਾਮ ਕਸਾਣਾ,ਸੋਹਣ ਲਾਲ ਚੇਚੀ, ਵਿੱਕੀ ਬਾਠ ਬੀਐਸਐਫ, ,ਵਿਸਾਲ,,ਮੇਜਰ,ਵਿਜੇ,ਨੋਨੀ, ਲੰਬੜਦਾਰ,ਜੇਤੀਡੱਲੇਵਾਲ,ਜਗਮੋਹਨ ਰਾਣਾ,ਸੰਦੀਪ ਰਾਣਾ, ਮਾਸਟਰ ਸ਼ਮਸ਼ੇਰ ਸਿੰਘ,ਲਾਡੀ,ਕੁਲਦੀਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਮੋਹਤਵਰ ਆਗੂ ਹਾਜਰ ਸਨ।