ਫੁੱਟਬਾਲ ਮੁਕਾਬਲਿਆਂ ’ਚ ਹੁਸ਼ਿਆਰਪੁਰ ਦੀ ਸ਼ਾਨਦਾਰ ਜਿੱਤ ਖੇਡਾਂ ਵਤਨ ਪੰਜਾਬ ਦੀਆਂ 2026: ਫੁੱਟਬਾਲ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੀ ਸ਼ਾਨਦਾਰ ਜਿੱਤ
Publish Date: Wed, 21 Oct 2026 03:56 PM (IST)
Updated Date: Wed, 21 Oct 2026 03:57 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਵੱਖ-ਵੱਖ ਉਮਰ ਵਰਗਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਜ ਪੱਧਰ ਫੁਟਬਾਲ ਵਿੱਚ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਅੰਡਰ 14 ,17 ,21, 21-30, 31- 40 ਸਾਲ ਦੇ ਖਿਡਾਰੀ ਭਾਗ ਲੈ ਰਹੇ ਹਨ। ਇਹ ਟੂਰਨਾਮੈਂਟ ਮਿਤੀ 20 ਅਕਤੂਬਰ 2026 ਤੋਂ 23 ਅਕਤੂਬਰ 2026 ਤੱਕ ਲੜਕੀਆਂ/ਔਰਤਾਂ ਦੇ ਵਿੱਚ ਕਰਵਾਏ ਜਾਣਗੇ। ਮਿਤੀ 20-10- 2026 ਦੇ ਹੁਣ ਤੱਕ ਦੇ ਫਾਈਨਲ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-14 ਵਰਗ ਵਿੱਚ ਰੂਪਨਗਰ ਨੇ ਪਹਿਲਾ, ਮਾਨਸਾ ਨੇ ਦੂਜਾ ਅਤੇ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿੱਚ ਹੁਸ਼ਿਆਰਪੁਰ ਦੀ ਟੀਮ ਪਹਿਲੇ, ਪਟਿਆਲਾ ਦੂਜੇ ਅਤੇ ਜਲੰਧਰ ਤੀਜੇ ਸਥਾਨ ’ਤੇ ਰਹੇ। ਅੰਡਰ-21 ਵਰਗ ਵਿੱਚ ਕਪੂਰਥਲਾ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ ਅਤੇ ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21 ਤੋਂ 30 ਸਾਲ ਵਰਗ ਵਿੱਚ ਪਟਿਆਲਾ ਪਹਿਲੇ, ਹੁਸ਼ਿਆਰਪੁਰ ਦੂਜੇ ਅਤੇ ਮੋਗਾ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 31 ਤੋਂ 40 ਸਾਲ ਵਰਗ ਵਿੱਚ ਲੁਧਿਆਣਾ ਨੇ ਪਹਿਲਾ, ਐੱਸ.ਬੀ.ਐੱਸ. ਨਗਰ ਨੇ ਦੂਜਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦਾ ਚੌਥਾ ਦਿਨ ਸਫਲਤਾਪੂਰਵਕ ਸੰਪੰਨ ਹੋਇਆ। ਲੜਕੀਆਂ ਦੇ ਫੁੱਟਬਾਲ ਮੁਕਾਬਲੇ ਅਗਲੇ ਦਿਨ ਸ਼ੁਰੂ ਕਰਵਾਏ ਜਾਣਗੇ।