- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿਬੜੀਆਂ ਬਲਾਕ ਪੱਧਰੀ ਐਲੀਮੈਂਟਰੀ ਸਕੂਲਾਂ ਦੀਆਂ ਖੇਡਾਂ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਬਲਾਕ ਗੜਸ਼ੰਕਰ 2 ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਅੰਡਰ-11 ਬੱਚਿਆਂ ਦੀਆਂ ਖੇਡਾਂ ਸੈਂਟਰ ਹੈੱਡ ਟੀਚਰ ਝੋਣੋਵਾਲ ਨਰੇਸ਼ ਧੀਮਾਨ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਪਹਿਲੇ ਦਿਨ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ ਤੇ ਦੂਜੇ ਦਿਨ ਮੁੰਡਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਸਮੁੱਚਾ ਪ੍ਰਬੰਧ ਬਹੁਤ ਵਧੀਆ ਹੋਣ ਕਰਕੇ ਖੇਡਾਂ ਯਾਦਗਾਰੀ ਬਣ ਗਈਆਂ। ਇਸ ਮੌਕੇ ਰਾਜਵਿੰਦਰ ਸਿੰਘ ਰਾਜਾ, ਪੰਡਤ ਰਾਜੀਵ ਕੁਮਾਰ ਸ਼ਰਮਾ, ਰਾਕੇਸ਼ ਪ੍ਰਜਾਪਤੀ, ਮਾਸਟਰ ਸੁਰਿੰਦਰ ਮਹਿੰਦਵਾਣੀ, ਜਗਦੀਪ ਸਿੰਘ, ਚੇਅਰਮੈਨ ਵੀ ਹਾਜ਼ਰ ਸਨ। ਮੁੱਖ ਖੇਡ ਮੁਕਾਬਲਿਆਂ ਵਿੱਚ ਝੋਣੋਵਾਲ ਕਬੱਡੀ (ਮੁੰਡੇ), ਕਾਲੇਵਾਲ ਬੀਤ ਕਬੱਡੀ (ਕੁੜੀਆਂ), ਕਾਲੇਵਾਲ ਬੀਤ ਖੋ-ਖੋ (ਮੁੰਡੇ), ਕਾਲੇਵਾਲ ਬੀਤ ਖੋ-ਖੋ (ਕੁੜੀਆਂ), ਝੋਣੋਵਾਲ ਯੋਗਾ ਓਵਰਆਲ (ਮੁੰਡੇ ਤੇ ਕੁੜੀਆਂ), ਬੀਨੇਵਾਲ ਕਰਾਟੇ (ਮੁੰਡੇ ਤੇ ਕੁੜੀਆਂ) ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਦੋੜਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਖਾਨਪੁਰ, ਝੋਣੋਵਾਲ, ਬਿਲੜੋਂ, ਬੋੜਾ ਸੈਂਟਰ ਦੇ ਬੱਚਿਆਂ ਵੱਲੋਂ ਮੱਲਾਂ ਮਾਰੀਆਂ ਗਈਆਂ। ਇਸ ਮੌਕੇ ਜਸਵੀਰ ਸਿੰਘ, ਸਟੇਟ ਅਵਾਰਡੀ ਮਾਸਟਰ ਨਿਤਿਨ ਸੁਮਨ, ਅਜੈਬ ਸਿੰਘ, ਰਮੇਸ਼ ਲਾਲ, ਵਿਜੇ ਕੁਮਾਰੀ, ਚੂਹੜ ਸਿੰਘ, ਮਾਸਟਰ ਸ਼ਮਸ਼ੇਰ ਸਿੰਘ ਸਰਪੰਚ ਮਲਕੋਵਾਲ, ਪਵਨ ਸ਼ਰਮਾ, ਮਾਸਟਰ ਅਸ਼ਵਨੀ ਰਾਣਾ, ਸੈਂਟਰ ਹੈੱਡ ਟੀਚਰ ਬਹਾਦਰ ਸਿੰਘ, ਕੁਲਵੰਤ ਸਿੰਘ, ਅਨੁਰਾਧਾ ਜੋਸ਼ੀ, ਸਤਿੰਦਰ ਕੌਰ, ਸੁਨੀਤਾ ਰਾਣੀ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਹੈੱਡ ਟੀਚਰ ਓਮਪਾਲ, ਹੈੱਡ ਟੀਚਰ ਦਿਲਬਾਗ ਸਿੰਘ, ਹੈੱਡ ਟੀਚਰ ਤ੍ਰਿਪਤੀ ਲਖਨਪਾਲ, ਹੈੱਡ ਟੀਚਰ ਆਰਤੀ ਚੰਦੇਲ, ਹੈੱਡ ਟੀਚਰ ਨੀਤੂ ਬਾਲਾ, ਰਾਕੇਸ਼ ਚੱਢਾ, ਹਰਜੀਤ ਸਿੰਘ, ਜਸਵਿੰਦਰ ਸਿੰਘ, ਹੁਸ਼ਿਆਰ ਸਿੰਘ, ਹਰਪ੍ਰੀਤ ਸਿੰਘ, ਰਘਬੀਰ ਸਿੰਘ, ਪਰਮਜੀਤ ਕੌਰ, ਰਾਜ ਰਾਣੀ, ਖੁਸ਼ਵਿੰਦਰ ਕੌਰ, ਪਵਨਦੀਪ ਕੌਰ, ਮੰਜੂ ਬਾਲਾ, ਮੀਨਾ ਰਾਣੀ, ਕਿਰਨ ਬਾਲਾ, ਰਾਕੇਸ਼ ਕੁਮਾਰ, ਦਿਲਬਾਗ ਸਿੰਘ ਆਦਿ ਅਧਿਆਪਕ ਹਾਜ਼ਰ ਸਨ।