- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਲ੍ਹੋਵਾਲ ਦੀਆਂ ਤਿੰਨ ਦਿਨਾਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਲਾਂਬੜਾ ਵਿਖੇ ਅਰੰਭ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁੱਲ੍ਹੋਵਾਲ : ਬਲਾਕ ਬੁੱਲ੍ਹੋਵਾਲ ਦੇ ਕਲੱਸਟਰ ਸਕੂਲਾਂ ਦੀਆਂ ਤਿੰਨ ਦਿਨਾਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰੂਪ ਲਾਲ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਲਾਂਬੜਾ ਵਿਖੇ ਆਰੰਭ ਹੋਈਆਂ। ਖੇਡਾਂ ਦਾ ਉਦਘਾਟਨ ਪਿੰਡ ਲਾਾਂਬੜਾਂ ਦੇ ਸਰਪੰਚ ਸ਼ਮਨਦੀਪ ਸਿੰਘ ਨੇ ਕੀਤਾ। ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਦੌਰਾਨ 100 ਮੀ ਲੜਕੇ ਦੌੜ ਵਿੱਚ ਜੰਡਿਆਲਾ ਨੇ ਪਹਿਲਾਂ ਸਥਾਨ, 200ਮੀ ਲੜਕੇ ਵਿੱਚ ਪਹਿਲਾਂ ਬਾਇੰਚ ਖੁਰਦ, ਦੂਜਾ ਤੇ ਤੀਜਾ ਸਥਾਨ ਨੰਦਾ ਚੌਰ ਨੇ ਪ੍ਰਾਪਤ ਕੀਤਾ। 200 ਮੀ ਲੜਕੀਆਂ ਦੌੜ ਵਿੱਚ ਪਹਿਲਾਂ ਤੇ ਤੀਜਾ ਨੰਦਾ ਚੌਰ ਅਤੇ ਦੂਜਾ ਬਾਇੰਚ ਖੁਰਦ ਨੇ ਸਥਾਨ ਪ੍ਰਾਪਤ ਕੀਤਾ। 400ਮੀਟਰ ਵਿੱਚ ਪਹਿਲਾਂ ਜੰਡਿਆਲਾ ਦੂਜਾ ਨੰਦਾ ਚੌਰ ਤੇ ਤੀਜਾ ਕੱਤੋਵਾਲ 400ਮੀ ਲੜਕੀਆਂ ਦੌੜ ਵਿੱਚ ਪਹਿਲਾਂ ਤੇ ਤੀਜਾ ਨੰਦਾ ਚੌਰ ਅਤੇ ਬਾਇੰਚਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਪਹਿਲਾਂ ਸੁਸਾਣਾ ਅਤੇ ਦੂਜਾ ਤੇ ਤੀਜਾ ਨੰਦਾ ਚੌਰ ਨੇ ਪ੍ਰਾਪਤ ਕੀਤਾ। ਲੰਬੀ ਛਾਲ ਲੜਕੇ ਵਿਚ ਪਹਿਲਾਂ ਜੰਡਿਆਲਾ, ਦੂਜਾ ਸਰਾਂਈ ਅਤੇ ਧਾਲੀਵਾਲ ਸਕੂਲ ਦੇ ਬੱਚਿਆਂ ਨੇ ਪ੍ਰਾਪਤ ਕੀਤਾ। ਲੰਬੀ ਛਾਲ ਲੜਕੀਆਂ ਵਿੱਚ ਪਹਿਲਾਂ ਬੀਰਮਪੁਰ, ਦੂਜਾ ਬੁੱਲ੍ਹੋਵਾਲ ਅਤੇ ਤੀਜਾ ਸਥਾਨ ਆਹਰ ਕੂੰਟ ਦੇ ਬੱਚਿਆਂ ਨੇ ਪ੍ਰਾਪਤ ਕੀਤਾ। ਸ਼ਾਰਟ ਪੁੱਟ ਪਹਿਲਾਂ ਮੁਰਾਦਪੁਰ ਨਰਿਆਲ, ਦੂਜਾ ਕੱਤੋਵਾਲ ਅਤੇ ਨੰਦਾ ਚੌਰ ਨੇ ਪ੍ਰਾਪਤ ਕੀਤਾ। ਸ਼ਾਰਟ ਪੁੱਟ ਲੜਕੀਆਂ ਵਿੱਚ ਪਹਿਲਾਂ ਨੰਦਾ ਚੌਰ, ਦੂਜਾ ਮਿਰਜਾਪੁਰ ਅਤੇ ਤੀਜਾ ਸਥਾਨ ਕੱਤੋਵਾਲ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਇਸ ਮੌਕੇ ਹਰਮੇਸ਼ ਲਾਲ, ਗੁਰਮੀਤ ਕੌਰ, ਸੁਰਿੰਦਰ ਸਿੰਘ ਧੂਤ, ਸੁਰਿੰਦਰ ਜੌਹਲ, ਜਸਮੀਤ ਸਿੰਘ, ਸੰਦੀਪ ਸਿੰਘ, ਸਵਰਨ ਸਿੰਘ, ਜੰਗ ਬਹਾਦਰ ਸਿੰਘ ਜਸਪਾਲ ਸਿੰਘ ਅਤੇ ਬਲਵਿੰਦਰ ਸਿੰਘ ਰਾਜੂ, ਜਗਜੀਤ ਸਿੰਘ, ਕਮਲਜੀਤ ਕੌਰ, ਅਸ਼ੋਕ ਕੁਮਾਰ, ਸੇਵਾ ਸਿੰਘ, ਮਨਿੰਦਰ ਸਿੰਘ ਆਦਿ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਲ ਸਨ।