- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ ਜਿਲਾ ਸਕੂਲ ਖੇਡਾਂ ਵੇਟ ਲਿਫਟਿੰਗ ਵਿੱਚ ਹੁਸ਼ਿਆਰਪੁਰ ਬਣਿਆ ਓਵਰ ਆਲ ਚੈਂਪੀਅਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਅੰਡਰ-17 ਲੜਕੇ-ਲੜਕੀਆਂ ਸਰਕਾਰੀ ਸਕੂਲ ਦੇਹਰੀਵਾਲ ਵਿਖੇ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ 98 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਹਾਲੀ ਦੇ ਹਰਕੀਤ ਸਿੰਘ ਨੇ ਪਹਿਲਾ, ਹੁਸ਼ਿਆਰਪੁਰ ਦੇ ਜਗਤੇਸ਼ਵਰ ਸਿੰਘ ਸੰਧੂ ਨੇ ਦੂਸਰਾ ਅਤੇ ਰੋਪੜ ਦੇ ਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 98 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਪਰਮਜੋਤ ਸਿੰਘ ਨੇ ਪਹਿਲਾ, ਪਟਿਆਲਾ ਦੇ ਅਜੇ ਵੀਰ ਸਿੰਘ ਨੇ ਦੂਜਾ ਅਤੇ ਮਹਾਲੀ ਦੇ ਈਮਾਨ ਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 77 ਕਿਲੋ ਭਾਰ ਵਿੱਚ ਮਹਿਕਦੀਪ ਕੌਰ ਗੁਰਦਾਸਪੁਰ ਨੇ ਪਹਿਲਾ, ਨੂਰ ਸ੍ਰੀ ਫਤਿਹਗੜ੍ਹ ਸਾਹਿਬ ਨੇ ਦੂਸਰਾ ਹਰਸ਼ਿਤਾ ਸ਼ਰਮਾ ਸੰਗਰੂਰ ਨੇ ਤੀਸਰਾ ਸਥਾਨ ਕੀਤਾ ਹਾਸਲ ਕੀਤਾ। 77 ਕਿਲੋ ਤੋਂ ਵੱਧ ਭਾਰ ਵਿੱਚ ਰਿਸ਼ਾ ਗੁਰਦਾਸਪੁਰ ਨੇ ਪਹਿਲਾ ਬੀਦੀਕਾ ਕੌਸ਼ਲ ਮੋਹਾਲੀ ਨੇ ਦੂਸਰਾ ਅਤੇ ਸਿਮਰਨਜੀਤ ਕੌਰ ਸੰਗਰੂਰ ਤੀਸਰਾ ਸਥਾਨ ਹਾਸਲ ਕੀਤਾ। ਅੰਕਾਂ ਦੇ ਆਧਾਰ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਓਵਰਆਲ ਜੇਤੂ ਰਹੀ। ਮੁੱਖ ਮਹਿਮਾਨ ਅਰਜਨ ਐਵਾਰਡੀ ਤਾਰਾ ਸਿੰਘ ਅਤੇ ਕੋਚ ਦਵਿੰਦਰ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ। ਇਸ ਮੌਕੇ ਡੀਐੱਸਪੀ ਮਨਜੀਤ ਸਿੰਘ, ਓਲੰਪੀਅਨ ਸੰਦੀਪ ਸਿੰਘ, ਇੰਸਪੈਕਟਰ ਮਨਜੀਤ ਕੌਰ, ਬਲਜਿੰਦਰ ਸਿੰਘ ਭਿੰਡਰ, ਸੰਦੀਪ ਸਿੰਘ ਤੁਲੀ, ਕੁਲਵੰਤ ਸਿੰਘ, ਰਵਿੰਦਰ ਕੌਰ, ਮਨਜੀਤ ਸਿੰਘ, ਪ੍ਰਿਤਪਾਲ ਸਿੰਘ ਹੁੰਦਲ, ਸਰਬਜੀਤ ਸਿੰਘ ਸੰਧੂ, ਹਰਜਿੰਦਰ ਸਿੰਘ, ਉਪਕਾਰ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਰਜਨੀ ਦੇਵੀ, ਰਣਜੀਤ ਕੌਰ, ਸੁਨੀਤਾ ਰਾਣੀ ਆਦਿ ਵੀ ਹਾਜ਼ਰ ਸਨ।