- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਐਲੀਮੈਂਟਰੀ ਸਕੂਲ ਮੋਹਨਵਾਲ ਵਿਖੇ ਬਲਾਕ ਪੱਧਰੀ ਖੇਡਾਂ ਹੋਈਆਂ ਸਪੰਨ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ
ਗੜਸ਼ੰਕਰ : ਬਲਾਕ ਗੜਸ਼ੰਕਰ ਦੀਆਂ ਸਾਲਾਨਾ ਬਲਾਕ ਪੱਧਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਗੁਰਦੇਵ ਸਿੰਘ ਢਿੱਲੋ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ’ਚ ਬਲਾਕ ਦੇ 57 ਸਕੂਲ ਅਤੇ 7 ਕਲੱਸਟਰਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਐੱਚਟੀ ਕਮਲਜੀਤ ਕੌਰ, ਰਾਮ ਸਰੂਪ, ਬਲਬੀਰ ਕੌਰ, ਵਿਨੇ ਬੱਤਰਾ ਐੱਚਟੀ ਨਵਜੋਤ ਕੌਰ ਅਤੇ ਅਮਰਜੀਤ ਕੌਰ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਢੰਗ ਨਾਲ ਨਿਭਾਈ। ਇਸ ਦੌਰਾਨ ਲੜਕਿਆਂ ਦੇ ਐਥਲੈਟਿਕਸ, ਕਬੱਡੀ, ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾਕਸ਼ੀ, ਖੋ-ਖੋ ਅਤੇ ਕੁਸ਼ਤੀਆਂ, ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਇਲ, ਖੋ-ਖੋ, ਯੋਗਾ, ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਮਨਦੀਪ ਸ਼ਰਮਾ ਡਿਪਟੀ ਡੀਓ ਸੁਨੀਲ ਗੁਪਤਾ ਨੇ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਖੇਡ ਟੂਰਨਾਮੈਂਟ ਵਿੱਚ ਦਿਲਾਵਰ ਸਿੰਘ ਖੱਖ ਅਤੇ ਸਰਪੰਚ ਹਰਜਿੰਦਰ ਕੌਰ ਮਾਨ, ਪੰਚ ਜਸਵਿੰਦਰ ਕੌਰ ਵੱਲੋਂ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਦੇ ਸਟਾਫ ਅਤੇ ਆਏ ਹੋਏ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਪਿੰਡ ਦੇ ਐੱਨਆਰਆਈਜ਼ ਵੀ ਹਾਜ਼ਰ ਸਨ।