- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਡਮਿੰਟਨ ਅੰਡਰ 17 ਦੇ ਕੁਆਰਟਰ ਫਾਈਨਲ ’ਚ ਫਸਵੇ ਮੁਕਾਬਲੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਚੱਲ ਰਹੀਆਂ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੈਡਮਿੰਟਨ ਲੜਕੇ ਤੇ ਲੜਕੀਆਂ ਅੰਡਰ-17 ਦੇ ਵੱਖ-ਵੱਖ ਵਰਗਾਂ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਬੈਡਮਿੰਟਨ ਖਿਡਾਰੀਆਂ ਦੇ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲੇ। ਤੀਸਰੇ ਦਿਨ ਦੇ ਮੁਕਾਬਲਿਆਂ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਵਿੱਚ ਖਿਡਾਰੀ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਵੱਡਾ ਯੋਗਦਾਨ ਪਾਉਂਦੀਆਂ ਹਨ। ਮੁੰਡਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਟਿਆਲਾ ਨੂੰ, ਹੁਸ਼ਿਆਰਪੁਰ ਨੇ ਮੋਗਾ ਨੂੰ, ਜਲੰਧਰ ਨੇ ਬਠਿੰਡਾ ਨੂੰ ਅਤੇ ਗੁਰਦਾਸਪੁਰ ਨੇ ਲੁਧਿਆਣਾ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਪਾਇਆ। ਇਸੇ ਤਰ੍ਹਾਂ ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਦੌਰਾਨ ਜਲੰਧਰ ਨੇ ਲੁਧਿਆਣਾ, ਪਟਿਆਲਾ ਨੇ ਸ੍ਰੀ ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ ਤੇ ਗੁਰਦਾਸਪੁਰ ਨੇ ਫਿਰੋਜ਼ਪੁਰ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਪਾਇਆ। ਇਸ ਮੌਕੇ ਸੁਨੀਲ ਸ਼ਰਮਾ. ਪ੍ਰਿੰਸੀਪਲ ਭਾਰਤ ਭੂਸ਼ਣ, ਪ੍ਰਭਜੋਤ ਸਿੰਘ, ਸਤਬੀਰ ਸਿੰਘ, ਕੋਚ ਸੰਦੀਪ ਸਿੰਘ ਸੈਣੀ, ਬਲਵੀਰ ਸਿੰਘ, ਦੀਪਕ ਸੋਧੀ, ਜਸਵੀਰ ਸਿੰਘ, ਮੁੱਖ ਅਧਿਆਪਕਾ ਕਸ਼ਮੀਰ ਕੌਰ, ਕੁਲਵੀਰ ਕੌਰ, ਗੁਰਪ੍ਰੀਤ ਕੌਰ, ਕੁਲਵੰਤ ਸਿੰਘ, ਹੇਮਰਾਜ, ਸਿਮੀ ਬਾਲਾ ਹਰਮੀਤ ਕੌਰ, ਅਰਵਿੰਦਰ ਕੌਰ, ਗੁਰਕਿਰਨ, ਨਰੇਸ਼, ਸੁਰਜੀਤ ਕੁਮਾਰ ਰਾਜਾ, ਵਰਿੰਦਰ ਸਿੰਘ ਨਿਮਾਣਾ, ਮਨਜੀਤ ਸਿੰਘ, ਰੇਖਾ, ਰਵਨੀਤ ਕੌਰ, ਅਨੂਪਮ, ਰਜਨੀਸ਼ ਕੌਰ, ਸ਼ਮਸ਼ੇਰ ਸਿੰਘ, ਮੁਕੇਸ਼ ਕੁਮਾਰ, ਮੋਨੂ, ਸਰਬਜੀਤ ਕੌਰ ਆਦੀ ਵੀ ਹਾਜ਼ਰ ਸਨ।