- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਸਰੇ ਛਿੰਝ ਮੇਲੇ ਤੇ ਵੱਡੀ ਰੁਮਾਲੀ ਦੀ ਕੁਸ਼ਤੀ ਤੇ ਪ੍ਰਿਤਪਾਲ ਫਗਵਾੜਾ ਜੇਤੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਰਾਮਾ ਪਹਿਲਵਾਨ ਸਪੋਰਟਸ ਕਲੱਬ ਬਾਹਟੀਵਾਲ ਵੱਲੋਂ ਦੂਸਰਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਲਗਭਗ 50 ਦੇ ਕਰੀਬ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਜਿਸ ਵਿੱਚ ਛੋਟੀ ਰੁਮਾਲੀ ਦੀ ਕੁਸ਼ਤੀ ਕਿਨੂੰ ਸੇਖਾ ਨੇ ਜਦਕਿ ਪ੍ਰਵੀਨ ਪਠਾਨਕੋਟ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵੱਡੀ ਰੁਮਾਲੀ ਦੀ ਕੁਸ਼ਤੀ ਵਿੱਚ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ ਜਿਸ ਨੇ ਅਜੇ ਕੈਥਲ ਹਰਿਆਣਾ ਨੂੰ ਹਰਾ ਕੇ 75 ਹਜਾਰ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ lਇਸ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਐਮ.ਐਲ.ਏ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਸ਼ਰਮਾ ਪਿੰਕੀ ਨੇ ਸ਼ਿਰਕਤ ਕੀਤੀ ਗਈ। ਪ੍ਰਬੰਧਕਾਂ ਵਲੋਂ ਛਿੰਝ ਮੇਲੇ ਦੌਰਾਨ ਪਹੁੰਚੀਆਂ ਅਨੇਕਾਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆlਇਸ ਮੌਕੇ ਮਹੰਤ ਰਾਮ ਗਿਰ ਰਾਜਪੁਰ ਕੰਢੀ, ਬਾਬਾ ਰਾਜਨ ਗਿਰ ਰਾਜੂ, ਐਸ.ਐਚ.ਓ ਪਰਵਿੰਦਰ ਸਿੰਘ ਧੂਤ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ, ਬਲਾਕ ਸੰਮਤੀ ਮੈਂਬਰ ਤੇ ਅੰਕੁਸ਼ ਪੰਡਿਤ, ਸੁਖਵਿੰਦਰਜੀਤ ਸਿੰਘ ਝਾਵਰ, ਕੇਸ਼ਵ ਸਿੰਘ ਸੈਣੀ, ਨਿਤੀਸ਼ ਕੁਮਾਰ, ਸਰਪੰਚ ਮਨਦੀਪ ਕੁਮਾਰ, ਪ੍ਰਭਾਤ ਚੰਦਰ ਸ਼ਰਮਾ, ਅਵਿਨਾਸ਼ ਚੰਦ ਸ਼ਰਮਾ, ਦਿਨੇਸ਼ ਸ਼ਰਮਾ ਲਵਲੀ, ਡਾ. ਅਜੈ ਕੁਮਾਰ ਭਾਰਦਵਾਜ, ਮਾਸਟਰ ਅਨਿਲ ਕੁਮਾਰ, ਸਨੀ ਸ਼ਰਮਾ, ਸਰਪੰਚ ਲਖਵੀਰ ਸਿੰਘ ਬਡਿਆਲ, ਸਰਪੰਚ ਗੁਰਦੀਪ ਸਿੰਘ ਮਾਂਗਾ, ਸਰਪੰਚ ਜਗਰੂਪ ਸਿੰਘ ਜਮਸ਼ੇਰ ਚਠਿਆਲ, ਗੁਰਪ੍ਰੀਤ ਪ੍ਰੀਤ ਹੈਪੀ ਸਹੋਤਾ, ਜਰਨੈਲ ਸਿੰਘ ਸਹੋਤਾ, ਬਲਰਾਮ ਸ਼ਰਮਾ, ਵਿਨੋਦ ਕੁਮਾਰ, ਆਰੀਅਨ ਸ਼ਰਮਾ, ਹਰਸ਼ ਸ਼ਰਮਾ ਸਮੇਤ ਵੱਡੀ ਗਿਣਤੀ ਇਲਾਕੇ ਭਰ ਦੇ ਲੋਕ ਹਾਜਰ ਸਨ।