ਚੈੱਸ ਖਿਡਾਰੀ ਅਰਸ਼ਦੀਪ ਦੀ ਹੋਈ ਰਾਜ ਪੱਧਰੀ ਚੋਣ
ਸਿਲਵਰ ਓਕ ਦਾ ਚੈੱਸ ਖਿਡਾਰੀ ਅਰਸ਼ਦੀਪ ਦੀ ਰਾਜ ਪੱਧਰੀ ਚੋਣ
Publish Date: Tue, 27 Oct 2026 03:41 PM (IST)
Updated Date: Tue, 27 Oct 2026 03:43 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਇਲਾਕੇ ਦੀ ਨਾਮਵਰ ਸਿੱਖਿਆ ਤੇ ਖੇਡ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹੋਇਆਂ ਇੱਕ ਹੋਰ ਉਪਲਬਧੀ ਹਾਸਿਲ ਕੀਤੀ। ਸਕੂਲ ਦੇ ਚੈੱਸ ਖਿਡਾਰੀ ਅਰਸ਼ਦੀਪ ਸਿੰਘ ਦੀ ਚੋਣ ਪੰਜਾਬ ਸਕੂਲ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਰਾਜ ਪੱਧਰੀ ਮੁਕਾਬਲਿਆਂ ਦੇ ਲਈ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਸਕੂਲ ਲਈ ਬੜੇ ਮਾਣ ਦੀ ਗੱਲ ਹੈ ਕਿ ਸਕੂਲ ਦੇ ਖਿਡਾਰੀ ਬਾਕੀ ਖੇਡਾਂ ਦੇ ਨਾਲ ਨਾਲ ਚੈੱਸ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਸਕੂਲ ਦੇ ਕੋਚਾਂ ਦੀ ਯੋਗ ਅਗਵਾਈ ਅਤੇ ਬੱਚਿਆਂ ਦੀ ਕਰੜੀ ਮਿਹਨਤ ਸਦਕਾ ਇਹ ਬੱਚੇ ਅੱਜ ਸਕੂਲ ਦਾ ਨਾਮ ਰਾਜ ਪੱਧਰ ਤੱਕ ਰੌਸ਼ਨ ਕਰ ਰਹੇ ਹਨ। ਉਹਨਾਂ ਉਮੀਦ ਜਤਾਈ ਕਿ ਬੱਚਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ਤੱਕ ਪਹੁੰਚ ਕੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਸੁਰੇਸ਼, ਪੰਕਜ, ਬਲਦੇਵ, ਸੁਸ਼ੀਲ, ਗੁਰਪ੍ਰੀਤ, ਬਲਜੀਤ, ਪਰਮਜੀਤ, ਕੰਚਨ, ਸੁਮੀਤ, ਅਰਚਨਾ, ਵਿਸ਼ਾਲੀ ਅਤੇ ਹੋਰ ਸਟਾਫ ਮੌਜੂਦ ਸੀ।