- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ੰਨਾ ਦੀ ਲਿਖੀ ਕਿਤਾਬ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਸ਼ੁਰੂ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਇੱਥੇ ਸੜਕ ਸੁਰਖਿਆ ਅਭਿਆਨ ’ਚ ਚਾਲਕਾਂ ਅਤੇ ਸਰਕਾਰਾਂ ਵੱਲੋਂ ਬਣਾਏ ਗਏ ਟ੍ਰੈਫਿਕ ਨਿਯਮਾਂ ਤੋਂ ਜਾਗਰੂਕਤਾ ਅਭਿਆਨ ਨੂੰ ਤੇਜ਼ ਕਰਨ ਲਈ ਅਵੀਨਾਸ਼ ਰਾਏ ਖੰਨਾ ਦੀ ਲਿਖੀ ਕਹਾਣੀ ਉੱਪਰ ਅਧਾਰਿਤ ਫਿਲਮ ਨੋ ਚਲਾਨ ਕਰੋ ਧਿਆਨ ਦਾ ਕਲਾਈਮੈਕਸ ਸਥਾਨਕ ਰਿਆਤ ਬਾਹਰਾ ਯੁਨੀਵਰਸਿਟੀ ਵਿੱਚ ਕੀਤਾ ਗਿਆ। ਜਿਸ ਦਾ ਮਹੂਰਤ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਚੰਦਰ ਮੋਹਨ ਤੇ ਅਵੀਨਾਸ਼ ਰਾਏ ਖੰਨਾ ਨੇ ਫਿਲਮ ਕਲੈਪ ਦਿਖਾ ਕੇ ਕੀਤਾ। ਇਸ ਫਿਲਮ ਦੇ ਨਿਰਦੇਸ਼ਕ ਰੰਗਮੰਚ ਦੇ ਮਸ਼ਹੂਰ ਕਲਾਕਾਰ ਅਸ਼ੋਕ ਪੁਰੀ ਹਨ। ਫਿਲਮ ਵਿੱਚ ਪੰਜਾਬੀ ਦੇ ਮਸ਼ਹੂਰ ਕਲਾਕਾਰ ਸੰਤਾ-ਬੰਤਾ, ਚੰਦਰ ਮੋਹਨ, ਅਸ਼ੋਕ ਪੁਰੀ, ਪਿੰਦਾ ਮਖੋਲੀਆ, ਪਵਨ ਸਿੰਘ, ਸੁਖਵੀਰ ਚੱਠਾ, ਸੰਜੂ ਅਰੋੜਾ, ਅਜੈ ਸਹਿਦੇਵ ਤੇ ਨੈਨਸੀ ਅਰੋੜਾ ਦਿਖਾਈ ਦੇਣਗੇ। ਅਵੀਨਾਸ਼ ਰਾਏ ਖੰਨਾ ਨੇ ਦੱਸਿਆ ਕਿ ਗੋਲਡ ਮੈਡਲ ਦਾ ਦਹੇਜ਼ ਜੋ ਕਿ ਦਾਜ ਪ੍ਰਥਾ ਤੋਂ ਜਾਗਰੂਕ ਕਰਵਾਉਂਦੀ ਹੈ ਤੋਂ ਬਾਅਦ ਉਹਨਾਂ ਦੀ ਲਿੱਖੀ ਕਹਾਣੀ ਨੋ ਚਲਾਨ ਉੱਪਰ ਸ੍ਰੀ ਗ੍ਰੇਸਾ ਫਿਲਮਜ਼ ਵੱਲੋਂ ਬਣਾਈ ਜਾ ਰਹੀ ਇਹ ਫਿਲਮ ਨੋ ਚਲਾਨ ਕਰੋ ਧਿਆਨ ਦੰਸਬਰ ਮਹੀਨੇ ਦੇ ਅੱਧ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਫਿਲਮ ਵਿੱਚ ਕੋਈ 30 ਤੋਂ ਵੱਧ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।