ਹਰ ਸਾਲ ਘਾਟਾ ਝੱਲਣ ਨੂੰ ਮਜ਼ਬੂਰ ਹੋਏ ਸ਼ੈਲਰ ਮਾਲਿਕ ਹਰ ਸਾਲ ਘਾਟਾ ਝੱਲਣ ਨੂੰ ਮਜ਼ਬੂਰ ਹੋਏ ਸ਼ੈਲਰ ਮਾਲਿਕ
Publish Date: Mon, 28 Sep 2026 04:14 PM (IST)
Updated Date: Tue, 29 Sep 2026 04:01 AM (IST)
59 ਸ਼ੈਲਰ ਮਾਲਿਕਾਂ ਨੇ ਮੀਟਿੰਗ ਕਰ ਕੇ ਰੋਏ ਦੁੱਖੜੇ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਐੱਫਸੀਆਈ ਤੇ ਸੂਬਾ ਸਰਕਾਰ ਦੀ ਬਰੁਖੀ ਕਾਰਨ ਹਰ ਸਾਲ ਘਾਟੇ ਵਿਚ ਜਾ ਰਹੇ ਸ਼ੈਲਰ ਮਾਲਿਕਾਂ ਨੇ ਮੀਟਿੰਗ ਕਰਕੇ ਆਪਣੇ ਦੁਖੜੇ ਰੋਂਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰਾਂ ਇਸੇ ਤਰਾਂ ਲਟਕਾਉਂਦੀਆਂ ਰਹੀਆਂ ਤਾਂ ਉਹ ਆਪਣਾ ਕੰਮਕਾਰ ਛੱਡਣ ਨੂੰ ਮਜ਼ਬੂਰ ਹੋ ਜਾਣਗੇ। ਤਾਸ਼ ਦੇ ਜੂਏ ਵਾਂਗ ਟਰੇਲ ਦੀ ਉਡੀਕ ਵਿਚ ਉਹ ਆਪਣਾ ਕੰਮ ਸ਼ੁਰੂ ਕਰ ਲੈਂਦੇ ਹਨ ਪਰੰਤੂ ਘਾਟੇ ਕਾਰਨ ਅਤੇ ਸਰਕਾਰੀ ਬੇਰੁਖੀ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਰਹੀ ਹੈ। ਅੱਜ ਹੁਸ਼ਿਆਰਪੁਰ ਵਿਖੇ ਮੀਟਿੰਗ ਕਰ ਕੇ ਸ਼ੈਲਰ ਐਸੋੀਏਸ਼ਨ ਦੇ ਪ੍ਰਧਾਨ ਅਜੀਤ ਨਾਰੰਗ, ਸੰਜੀਵ ਆਨੰਦ, ਰੋਹਿਤ, ਜਗਜੀਤ ਸਿੰਘ, ਅਰਜੁਨ ਨਾਰੰਗ, ਸੰਜੇ ਰਣਜੋਧ, ਵਿਵੇਕ ਅਗਰਵਾਲ, ਨਵੀਨ ਗੁਪਤਾ, ਸਤਪਾਲ ਗੁਪਤਾ, ਵਿਕੀ ਮਹਿਤਾ, ਰਾਜੀਵ ਆਲੰਦ, ਸੁਰਿੰਦਰ ਕੁਮਾਰ, ਕਪਿਲ ਕੁਮਾਰ ਅਤੇ ਹੋਰਨਾਂ ਸ਼ੈਲਰ ਮਾਲਿਕਾਂ ਨੇ ਦੱਸਿਆ ਕਿ ਐਫਸੀ ਆਈ ਦੀ ਬੇਰੁਖੀ ਕਾਰਨ ਪਹਿਲਾਂ ਹੀ ਗੁਦਾਮ ਪੁਰਾਣੇ ਮਾਲ ਨਾਲ ਭਰੇ ਹਨ ਜਦਕਿ ਨਵਾਂ ਸੀਜ਼ਨ ਸਿਰ ’ਤੇ ਖ਼ੜਾ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੈਲਰ ਕੋਲ ਮਜ਼ਦੂਰਾਂ ਸਮੇਤ ਹੋਰ ਕਾਮੇ ਦੀ ਗਿਣਤੀ 60 ਦੇ ਕਰੀਬ ਹੈ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਦੇਣੀਆਂ ਵੀ ਮੁਸ਼ਿਕਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਮੁੱਖ ਦਿੱਕਤਾਂ ਕਾਰਨ ਉਨ੍ਹਾਂ ਦੇ ਕੰਮਾਂ ’ਚ ਖ਼ੜੋਤ ਆ ਗਈ ਹੈ। ਬਾਕਸ-- ਕੀ ਹਨ ਮੁਸ਼ਕਿਲਾਂ ਉਨ੍ਹਾਂ ਦੱਸਿਆ ਕਿ 75 ਤੋਂ 80 ਪ੍ਰਤੀਸ਼ਤ ਕਿਸਾਨਾਂ ਨੇ ਅਮਰੀਕੀ ਕੰਪਨੀ ਸਾਵਾ ਦਾ ਹਾਈਬ੍ਰਿਡ ਬੀਜ ਬੀਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕੁਇੰਟਲ ਪਿੱਛੇ ਸਰਕਾਰ ਵਲੋਂ 67 ਪ੍ਰਤੀਸ਼ਤ ਝੋਨਾ ਖ਼ਰੀਿਦਆ ਜਾ ਰਿਹਾ ਹੈ ਜਦਿ ਹਾਈਬ੍ਰਿਡ ਬੀਜ ਕਾਰਨ 62 ਪ੍ਰਤੀਸ਼ਤ ਨਿੱਕਲਣ ਕਾਰਨ ਪੰਜ ਪ੍ਰਤੀਸ਼ਤ ਉਨ੍ਹਾਂ ਨੂੰ ਕੋਲੋਂ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 10 ਪ੍ਰਤੀਸ਼ਤ ਤੱਕ ਟੁੱਟ ਭੱਜ ਨਿੱਕਲਦੀ ਹੈ ਜਿਸ ਕਾਰਨ ਉਹ ਘਾਟਾ ਖ਼ਾ ਰਹੇ ਹਨ। ਬਾਕਸ-- ਜ਼ਿਲ੍ਹੇ ਦੀ 6 ਗੋਦਾਮਾਂ ਦੀ ਹਾਲਤ ਵੀ ਮੰਦੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਐੱਫਸੀਆਈ ਦੇ ਗੜ੍ਹਸ਼ੰਕਰ ਹੁਸ਼ਿਆਰਪੁਰ, ਨਸਰਾਲਾ, ਟਾਂਡਾ, ਦਸੂਹਾ, ਮੁਕੇਰੀਆਂ ਛੇ ਗੁਦਾਮ ਹਨ ਜੋ ਪੁਰਾਣੇ ਮਾਲ ਨਾਲ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਨਵਾਂ ਮਾਲ ਰੱਖਣ ਲਈ ਥਾਂ ਨਾ ਹੋਣ ਕਾਰਨ ਉਨ੍ਹਾਂ ਦੇ ਪੱਲੇ ਪੈ ਜਾਣਾ ਅਤੇ ਘਾਟਾ ਸ਼ੈਲਰ ਮਾਲਿਕਾਂ ਨੂੰ ਝੱਲਣਾ ਪੈਣਾ ਜਦਿਕ ਹਰ ਗੋਦਾਮ ਵਿਚ ਇੱਕ ਲੱਖ ਤੋਂ ਡੇਢ ਲੱਖ ਤੱਕ ਬੋਰੀ ਪਹਿਲਾਂ ਹੀ ਪਈ ਹੈ ਅਤੇ ਇੰਨੀ ਹੀ ਇਸ ਸੀਜ਼ਨ ਵਿਚ ਹੋਰ ਪਹੁੰਚ ਜਾਣੀ। ਬਾਕਸ-- ਸਟੇਰ ਲਈ ਥਾਂ ਦੇਣ ਨੂੰ ਤਿਆਰ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਸਰਕਾਰ ਨੂੰ ਸ਼ੈਲਰਾਂ ਨੇੜੇ ਹੀ ਥਾਂ ਦੇਣ ਦੀ ਸਲਾਹ ਸਰਕਾਰ ਨੂੰ ਦਿੱਤੀ ਸੀ ਤਾਂ ਜੋ ਉਹ ਉੱਥੇ ਆਰਜੀ ਸਟੋਰ ਤਿਆਰ ਕਰ ਦੇਣ ਪਰੰਤੂ ਸਰਕਾਰੀ ਬੇਰੁਖੀ ਕਾਰਨ ਉਨ੍ਹਾਂ ਦੀ ਇਹ ਮੰਗ ਵੀ ਹਵਾ ਵਿਚ ਲਟਕ ਗਈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਸਰਕਾਰ ਸਿਰਫ਼ ਜਿਮੀਦਾਰਾਂ ਦੀ ਸੁਣਦੀ ਹੈ ਸ਼ੈਲਰ ਮਾਲਿਕਾਂ ਦੀਆਂ ਸਮਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ।