ਅਕਾਲੀ ਦਲ ਦੀ ਰੈਲੀ ’ਚ ਸਰਕਾਰ ’ਤੇ ਤਿੱਖੇ ਹਮਲੇ, ਵਿਸ਼ਾਲ ਰੈਲੀ ਦੇਖ ਕੇ ਗਦਗਦ ਹੋਏ ਸੁਖਬੀਰ ਬਾਦਲ, ਸਰਕਾਰ ਆਉਣ ’ਤੇ ਕੀਤੇ ਜਾਣਗੇ ਵੱਡੇ ਬਦਲਾਅ
ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਕੰਢੀ ਲਈ ਨਾ ਸਿਰਫ ਸਪੈਸ਼ਲ ਪੈਕੇਜ ਮਿਲੇਗਾ ਸਗੋਂ ਇੱਕ ਕੰਢੀ ਮੰਤਰੀ ਦੀ ਵੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਾਲ 20 ਰੁਪਏ, ਸ਼ਗਨ ਸਕੀਮ ਇਕ ਲੱਖ ਰੁਪਏ, ਪੈਨਸ਼ਨ ਸਕੀਮ ਲਈ ਉਮਰ 65 ਤੋਂ 60 ਅਤੇ ਔਰਤਾਂ ਲਈ 60 ਤੋਂ 55 ਸਾਲ ਕੀਤੀ ਜਾਵੇਗੀ।
Publish Date: Fri, 02 Oct 2026 03:14 PM (IST)
Updated Date: Fri, 02 Oct 2026 03:20 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਚੱਬੇਵਾਲ ਦੇ ਪਿੰਡ ਕੋਟ ਫਤੂਹੀ ਵਿਖੇ ਰੱਖੀ ਗਈ ਵਿਸ਼ਾਲ ਰੈਲੀ ’ਚ ਅੱਜ ਜਿੱਥੇ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਆਗੂ ਹਾਜ਼ਰ ਹੋਏ, ਉੱਥੇ ਸੱਤਾਧਾਰੀ ਧਿਰ ਸਮੇਤ ਕਾਂਗਰਸ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਹੱਲੇ ਬੋਲਦਿਆਂ ਉਨ੍ਹਾਂ ਦੀ ਜਮ ਕੇ ਖਿਚਾਈ ਕੀਤੀ।
ਸੁਖਬੀਰ ਬਾਦਲ ਨੇ ਆਪਣੀ ਸਰਕਾਰ ਬਣਨ ’ਤੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀ ਵੀ ਇੱਕ ਝੜੀ ਲਗਾ ਦਿੱਤੀ ਅਤੇ ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਸਕੀਮਾਂ ਨੂੰ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਹੀ ਨਹੀਂ ਜਵਾਨੀ ਨੂੰ ਬਚਾਉਣ ਦਾ ਵੀ ਮੌਕਾ ਹੈ। ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਕੇਜਰੀਵਾਲ ਦੇ ਹੱਥ ਗਿਰਵੀ ਰੱਖ ਦਿੱਤਾ, ਜਿਸ ਕਾਰਨ ਪੰਜਾਬ ਮੌਜੂਦਾ ਸਮੇਂ ਦੌਰਾਨ ਸਾਢੇ ਚਾਰ ਲੱਖ ਕਰੋੜ ਦਾ ਕਰਜਾਈ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਕੰਢੀ ਲਈ ਨਾ ਸਿਰਫ ਸਪੈਸ਼ਲ ਪੈਕੇਜ ਮਿਲੇਗਾ ਸਗੋਂ ਇੱਕ ਕੰਢੀ ਮੰਤਰੀ ਦੀ ਵੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਾਲ 20 ਰੁਪਏ, ਸ਼ਗਨ ਸਕੀਮ ਇਕ ਲੱਖ ਰੁਪਏ, ਪੈਨਸ਼ਨ ਸਕੀਮ ਲਈ ਉਮਰ 65 ਤੋਂ 60 ਅਤੇ ਔਰਤਾਂ ਲਈ 60 ਤੋਂ 55 ਸਾਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਬਲਾਚੌਰ ਤੱਕ ਕੰਢੀ ਖੇਤਰ ਰਾਹੀਂ ਐਕਸਪ੍ਰੈਸ ਵੇ ਡਿਵੈਲਪ ਕੀਤਾ ਜਾਵੇਗਾ ਤਾਂ ਜੋ ਕੰਢੀ ਦੀ ਕਾਇਆ ਕਲਪ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ।।