- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਦਿਵਸ ਮੌਕੇ ਮਹਿਕਾਂ ਵੰਡਦੀ ਧਰਤੀ' ਤੇ ਵਿਚਾਰ ਚਰਚਾ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਜ਼ਿਲ੍ਹੇ ਦੇ ਨਾਮਵਰ ਲੇਖਕ ਵਰਿੰਦਰ ਸਿੰਘ ਨਿਮਾਣਾ ਅਤੇ ਪ੍ਰੋਫੈਸਰ ਸੰਦੀਪ ਕੌਰ ਬੋਸਕੀ ਦੁਆਰਾ ਸੰਪਾਦਿਤ ਵਾਰਤਕ ਪੁਸਤਕ ਮਹਿਕਾਂ ਵੰਡਦੀ ਧਰਤੀ ਉੱਤੇ ਵਿਚਾਰ ਚਰਚਾ ਕਰਵਾਈ ਗਈ। ਬਿਸ਼ਵ ਪੰਜਾਬੀ ਦਿਵਸ ਮੌਕੇ ਕਰਵਾਈ ਵਿਚਾਰ ਚਰਚਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਡਿਪਟੀ ਡਾਇਰੈਕਟਰ ਡਾ. ਜਸਪਾਲ ਸਿੰਘ ਢੇਰੀ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਵਿਚਾਰ ਚਰਚਾ ਵਿੱਚ ਜ਼ਿਲ੍ਹਾ ਭਾਸ਼ਾ ਤੇ ਖੋਜ ਅਫਸਰ ਡਾ. ਜਸਵੰਤ ਰਾਏ, ਦਸ਼ਮੇਸ਼ ਗਰਲਜ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਦੇ ਡਾ. ਮਨਿੰਦਰਜੀਤ ਕੌਰ ਅਤੇ ਵਿਜੇ ਕਲਸੀ, ਹਰਜਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਪੰਜਾਬੀ ਲੇਖਕ ਵਰਿੰਦਰ ਨਿਮਾਣਾ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਾਹਿਤ ਸਿਰਜਣ ਦੇ ਖੇਤਰ ਵਿੱਚ ਜੁੱਟਿਆ ਹੋਇਆ ਹੈ ਅਤੇ ਲੇਖਕ ਦੀਆਂ ਦੋ ਪੁਸਤਕਾਂ ਸੰਧੂਰੀ ਅੰਬੀਆਂ ਅਤੇ ਲੰਮਿਆਂ ਰਾਹਾਂ ਦਾ ਪਾਂਧੀ : ਜਰਨੈਲ ਸਿੰਘ ਲਿਦੜ ਸਿੱਖਿਆ ਵਿਭਾਗ ਦੀਆਂ ਲਾਇਬ੍ਰੇਰੀਆਂ ਦੀ ਚੋਣ ਸੂਚੀ ਵਿੱਚ ਸ਼ਾਮਿਲ ਹੋਣਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਸ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਰਿੰਦਰ ਨਿਮਾਣਾ ਨੇ ਆਪਣੀ ਪੁਸਤਕ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਖੇਤਰ ਦੀ ਮਿੱਟੀ ਸਿਰਫ ਭੂਗੋਲਕ ਇਕਾਈ ਹੀ ਨਹੀਂ ਹੁੰਦੀ ਸਗੋਂ ਬੰਦੇ ਦੀ ਅਸਲ ਪਛਾਣ ਉਸ ਖੇਤਰ ਨਾਲ ਜੁੜੀਆਂ ਯਾਦਾਂ ਰੀਤੀ ਰਿਵਾਜਾਂ ਲੋਕ ਕਿੱਤਿਆਂ ਅਤੇ ਮਨੁੱਖੀ ਰਿਸ਼ਤਿਆਂ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਸੁਖਦੇਵ ਕਾਜਲ, ਸੁਰਜੀਤ ਕੁਮਾਰ ਰਾਜਾ, ਕਮਲਜੀਤ ਸਿੰਘ, ਚੰਦਰ ਪ੍ਰਕਾਸ਼, ਪ੍ਰਵੀਨ ਕੁਮਾਰ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਵੀ ਹਾਜ਼ਰ ਸਨ।