ਸਰ ਮਾਰਸ਼ਲ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ ‘ਦਿ ਫਲਾਈਟ ਆਫ ਟੈਲੈਂਟ’ ਧੂਮਧਾਮ ਨਾਲ ਕਰਵਾਇਆ ਸਰ ਮਾਰਸ਼ਲ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ ‘ਦਿ ਫਲਾਈਟ ਆਫ ਟੈਲੈਂਟ’ ਧੂਮਧਾਮ ਨਾਲ ਕਰਵਾਇਆ
Publish Date: Mon, 16 Nov 2026 02:58 PM (IST)
Updated Date: Mon, 16 Nov 2026 03:00 PM (IST)
ਕਮਲ ਪੰਜਾਬੀ ਜਾਗਰਣ ਹਰਿਆਣਾ : ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਸਕੂਲ ਦਾ ਸਾਲਾਨਾ ਸਮਾਗਮ ‘ਦਿ ਫਲਾਈਟ ਆਫ ਟੈਲੈਂਟ’ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਜੀ ਦੇ ਸਿਮਰਨ ਨਾਲ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਨਾਚ, ਗੀਤ, ਨਾਟਕ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਹੇ। ਬੱਚਿਆਂ ਨੇ ਆਪਣੀ ਕਲਾ ਰਾਹੀਂ ਪੰਜਾਬੀ ਸੱਭਿਆਚਾਰ, ਸਮਾਜਿਕ ਕਦਰਾਂ-ਕੀਮਤਾਂ ਅਤੇ ਦੇਸ਼ ਪ੍ਰਤੀ ਪਿਆਰ ਦਾ ਸੁੰਦਰ ਸੰਦੇਸ਼ ਦਿੱਤਾ। ਵਿਸ਼ੇਸ਼ ਤੌਰ ਤੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੇਸ਼ ਕੀਤਾ ਗਿਆ ਨਾਟਕ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਚ ਅਤੇ ਗੀਤਾਂ ਨੇ ਵੀ ਸਮਾਗਮ ਵਿੱਚ ਰੰਗ ਬੰਨ੍ਹ ਦਿੱਤਾ। ਇਸ ਮੌਕੇ ਮਾਤਾ ਹਰਭਜਨ ਕੌਰ ਜੀ, ਬੋਰਡ ਮੈਂਬਰ ਸਰਦਾਰ ਕੁਲਵੰਤ ਸਿੰਘ ਮਾਰਸ਼ਲ, ਬਲਵਿੰਦਰ ਕੌਰ ਮਾਰਸ਼ਲ, ਸਕੁਲਵਿੰਦਰ ਕੌਰ ਮਾਰਸ਼ਲ, ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦੇ ਪ੍ਰਿੰਸੀਪਲ ਸਰਦਾਰ ਰਮਨਦੀਪ ਸਿੰਘ, ਸਰ ਮਾਰਸ਼ਲ ਕਾਨਵੈਂਟ ਸਕੂਲ ਨੈਨੋਵਾਲ ਵੈਦ ਦੇ ਪ੍ਰਿੰਸੀਪਲ ਸਰਦਾਰ ਪਰਮਿੰਦਰ ਸਿੰਘ ਅਤੇ ਸਰ ਮਾਰਸ਼ਲ ਸਕੂਲ ਬੈਂਸ ਦੇ ਸਰਦਾਰ ਕੁਲਵੀਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਕੋਆਰਡੀਨੇਟਰ ਰਾਜੇਸ਼ ਕੁਮਾਰੀ ਅਤੇ ਹਰਦੀਪ ਕੌਰ, ਰਾਜੀਵ, ਪ੍ਰੇਰਨਾ, ਕੁਲਦੀਪ ਕੌਰ, ਅੰਜਨਾ ਰਾਣੀ, ਅਵਿਨਾਸ਼ੀ, ਸਪਨਾ, ਪ੍ਰਦੀਪ, ਰੰਜੂ ਸਲਾਰੀਆ, ਮਮਤਾ, ਭਰਿਆ ਸੈਣੀ, ਰੂਪਾਲੀ, ਲਵਪ੍ਰੀਤ, ਕੰਚਨ, ਮਾਨਸੀ, ਹਰਪ੍ਰੀਤ, ਦੀਕਸ਼ਾ, ਜਸਵਿੰਦਰ, ਕੁੰਜਨ, ਹਰਵਿੰਦਰ ਸਿੰਘ, ਕਰਿਸ਼ਮਾ, ਕਸ਼ਿਸ਼, ਜਸਵਿੰਦਰ ਕੌਰ, ਬਲਵਿੰਦਰ ਕੌਰ, ਹਰਜਿੰਦਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।