ਸਿਲਵਰ ਓਕ ’ਚ ਕਿਡਜ਼ ਕਾਰਨੀਵਲ ਤੇ ਮੈਜਿਕ ਸ਼ੋਅ ਕਰਵਾਇਆ ਸਿਲਵਰ ਓਕ ਸਕੂਲ ਚ ਕਿਡਜ਼ ਕਾਰਨੀਵਲ ਅਤੇ ਮੈਜਿਕ ਸ਼ੋਅ ਕਰਵਾਇਆ
Publish Date: Fri, 30 Oct 2026 05:05 PM (IST)
Updated Date: Fri, 30 Oct 2026 05:07 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਬਾਜ਼ਪੁਰ ਵਿੱਚ ਕੇਜੀ ਅਤੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਲਈ ਕਿਡਜ਼ ਕਾਰਨੀਵਲ ਅਤੇ ਮੈਜਿਕ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿੱਚ ਆਯੋਜਿਤ ਕੀਤੇ ਇਸ ਕਾਰਨਿਵਲ ਅਤੇ ਮੈਜਿਕ ਸ਼ੋਅ ਵਿੱਚ ਨਰਸਰੀ, ਐਲਕੇਜੀ, ਯੂਕੇਜੀ, ਪਹਿਲੀ, ਦੂਜੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਕਾਰਨੀਵਲ ਦੌਰਾਨ ਬੱਚਿਆਂ ਦੇ ਲਈ ਅਲੱਗ ਅਲੱਗ ਤਰੀਕੇ ਦੀਆਂ ਰਾਈਡ ਅਤੇ ਝੂਲੇ ਮੁੱਖ ਆਕਰਸ਼ਣ ਦਾ ਕੇਂਦਰ ਰਹੇ। ਇਸ ਦੇ ਨਾਲ ਨਾਲ ਕਈ ਐਡਵੈਂਚਰ ਗੇਮਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਬੱਚਿਆਂ ਨੂੰ ਸ਼ਾਨਦਾਰ ਮੈਜਿਕ ਸ਼ੋਅ ਦਿਖਾਇਆ ਗਿਆ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਬੱਚਿਆਂ ਦੇ ਮਿਡ ਟਰਮ ਪ੍ਰੀਖਿਆ ਤੋਂ ਬਾਅਦ ਉਹਨਾਂ ਦੇ ਦਿਮਾਗ ਨੂੰ ਤਾਜ਼ਗੀ ਦੇਣ ਲਈ ਇਸ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ ਸੀ ਤੇ ਬੱਚਿਆਂ ਨੇ ਇਸ ਕਾਰਨੀਵਲ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਪੂਰਾ ਦਿਨ ਇਸ ਇਵੈਂਟ ਦੌਰਾਨ ਬੱਚਿਆਂ ਨੇ ਖੂਬ ਮਸਤੀ ਕੀਤੀ। ਇਸ ਮੌਕੇ ਤੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਨੀਨਾ, ਰੁਪਿੰਦਰ, ਮਨੀਸ਼ਾ, ਅਨੁਰਾਧਾ, ਪੁਸ਼ਪਾ, ਅਮਨਜੋਤ, ਅਮਰਪ੍ਰੀਤ, ਰਜਿੰਦਰ, ਆਸ਼ਾ, ਪ੍ਰਵੀਨ, ਪ੍ਰਭਜੀਤ, ਸ਼ਵੇਤਾ, ਪੂਜਾ, ਚੇਤਨਾ, ਮਨਦੀਪ, ਅਮਨ, ਸੁਮਿੰਦਰ, ਪੂਨਮ, ਪ੍ਰੀਆ, ਹਿਨਾ, ਤਰਨ, ਤਨਵੀਰ, ਈਸ਼ਾ ਅਤੇ ਬਾਕੀ ਸਟਾਫ ਮੌਜੂਦ ਸੀ।