- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟ੍ਰਿਨਿਟੀ ਸਕੂਲ ਵਿਖੇ ਮੋਮਬੱਤੀ ਪ੍ਰਦਰਸ਼ਨੀ ਲਗਾਈ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਈਆਂ ਗਈਆਂ ਮੋਮਬੱਤੀਆਂ ਦੀ ਪ੍ਰਦਰਸ਼ਨੀ ਟ੍ਰਿਨਿਟੀ ਸਕੂਲ ਵਿਖੇ ਲਗਾਈ ਗਈ। ਸਕੂਲ ਡਾਇਰੈਕਟਰ, ਅਨੀਤਾ ਲਾਰੈਂਸ ਨੇ ਬੱਚਿਆਂ ਦਾ ਮਾਰਗਦਰਸ਼ਨ ਕੀਤਾ। ਪ੍ਰਦਰਸ਼ਨੀ ਦਾ ਉਦਘਾਟਨ ਕੋਆਰਡੀਨੇਟਰ ਨੇਹਾ ਸੂਦ, ਵੀਨੂ ਓਹਰੀ, ਸਿਮਰਨ ਕੌਰ ਅਤੇ ਕੈਂਪਸ ਮੈਨੇਜਰ, ਅਮਰਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਟ੍ਰਿਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਸਜਾਵਟੀ ਮੋਮਬੱਤੀਆਂ, ਜੈੱਲ ਮੋਮਬੱਤੀਆਂ ਅਤੇ ਫਲੋਟਿੰਗ ਮੋਮਬੱਤੀਆਂ ਖਰੀਦੀਆਂ। ਸਕੂਲ ਦੇ ਅਧਿਆਪਕਾਂ ਨੇ ਵਿਸ਼ੇਸ਼ ਬੱਚਿਆਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਆਸ਼ਾ ਕਿਰਨ ਸਕੂਲ ਦੀ ਪ੍ਰਿੰਸੀਪਲ, ਸ਼ੈਲੀ ਸ਼ਰਮਾ ਨੇ ਦੱਸਿਆ ਕਿ ਸਕੂਲ ਇੱਕ ਮੋਮਬੱਤੀ ਪ੍ਰੋਜੈਕਟ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਬੱਚੇ ਹੱਥਾਂ ਨਾਲ ਮੋਮਬੱਤੀਆਂ ਬਣਾ ਰਹੇ ਹਨ ਅਤੇ ਵੱਖ-ਵੱਖ ਕਿਸਮਾਂ ਦੀਆਂ ਮੋਮਬੱਤੀਆਂ ਬਣਾ ਰਹੇ ਹਨ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ, ਮਲਕੀਤ ਸਿੰਘ ਮਹੇਦੂ ਅਤੇ ਹਰਮੇਸ਼ ਤਲਵਾੜ ਨੇ ਟ੍ਰਿਨਿਟੀ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਬੱਚੇ ਗੁਲਸ਼ਨ ਸ਼ਰਮਾ, ਕੁਲਦੀਪ, ਤਨੀਸ਼ਾ, ਰੋਹਿਤ, ਸ਼ਿਲਪਾ, ਅਧਿਆਪਕਾਂ ਅਨੀਤਾ ਰਾਣੀ, ਸੁਨੀਤਾ, ਰਜਨੀ ਬਾਲਾ, ਮਨੀ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਇੰਦੂ ਬਾਲਾ ਦੇ ਨਾਲ ਵੀ ਮੌਜੂਦ ਸਨ।