ਸਫ਼ਰ -ਏ-ਸ਼ਹਾਦਤ ਮਹਾਨ ਕੀਰਤਨ ਦਰਬਾਰ 25 ਨੂੰ ਸਫ਼ਰ -ਏ-ਸ਼ਹਾਦਤ ਮਹਾਨ ਕੀਰਤਨ ਦਰਬਾਰ 25 ਨਵੰਬਰ ਨੂੰ ਪਿੰਡ ਖੱਖ ਵਿਖੇ ਕਰਵਾਇਆ ਜਾਵੇਗਾ
Publish Date: Sat, 21 Nov 2026 05:32 PM (IST)
Updated Date: Sat, 21 Nov 2026 05:34 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 25 ਨਵੰਬਰ ਦਿਨ ਬੁੱਧਵਾਰ ਨੂੰ ਪਿੰਡ ਖੱਖ ਵਿਖੇ ਕਰਵਾਇਆ ਜਾ ਰਿਹਾ ਹੈ। ਅਕਾਲ ਵੈੱਲਫੇਅਰ ਸੋਸਾਇਟੀ ਅਤੇ ਪ੍ਰਵਾਸੀ ਪੰਜਾਬੀਆਂ ਗੁਰਪ੍ਰੀਤ ਸਿੰਘ ਯੂਐਸਏ, ਜਗਪਾਲ ਸਿੰਘ ਅਮਰੀਕਾ, ਸੁਖਬੀਰ ਸਿੰਘ ਅਮਰੀਕਾ, ਅਮਨਜੀਤ ਸਿੰਘ ਅਮਰੀਕਾ, ਅਨੂਪ ਸਿੰਘ ਅਮਰੀਕਾ, ਸਰੂਪ ਸਿੰਘ ਅਮਰੀਕਾ ਆਦਿ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਗੁਰਬਾਣੀ ਕੀਰਤਨ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ। ਸੇਵਾਦਾਰ ਗੁਰਪ੍ਰੀਤ ਸਿੰਘ (ਯੂ.ਐੱਸ.ਏ.), ਬੂਟਾ ਸਿੰਘ, ਗੁਰਪਾਲ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਜਗਪਾਲ ਸਿੰਘ (ਯੂ.ਐੱਸ.ਏ.), ਪ੍ਰਦੀਪ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਕੀਰਤਨੀ ਜਥਾ ਬੀਬੀ ਲਵਪ੍ਰੀਤ ਕੌਰ ਅਤੇ ਕਿਰਨਪ੍ਰੀਤ ਕੌਰ, ਨਿਰਵੈਰ ਖਾਲਸਾ ਕਵੀਸ਼ਰੀ ਜਥਾ ਅਤੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਡੱਲਾ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਨਾਲ ਜੋੜਨਗੇ। ਇਸ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਵਿਚ ਸਮੂਹ ਸੰਗਤ ਲੱਗੀ ਹੋਈ ਹੈ। ਇਸ ਮੌਕੇ ਕੈਪਟਨ ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਤਵੀਰ ਸਿੰਘ, ਦਲਜੀਤ ਸਿੰਘ ਸਾਬੀ, ਪਰਮਜੀਤ ਸਿੰਘ ਮੰਗਾ, ਮਹਿੰਦਰ ਸਿੰਘ, ਪ੍ਰਭਪ੍ਰੀਤ ਸਿੰਘ, ਮਿਹਰ ਸਿੰਘ, ਓਕਾਰ ਸਿੰਘ, ਕੁਲਦੀਪ ਕੌਰ, ਸੁਰਜੀਤ ਕੌਰ, ਗੁਰਜੀਤ ਕੌਰ ਅਤੇ ਹੋਰ ਮੌਜੂਦ ਸਨ।