Sad News : ਬਿਹਤਰ ਭਵਿੱਖ ਦੀ ਭਾਲ ’ਚ ਰੂਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਮੌਤ, ਪਿੰਡ ਸੀਪਰਿਆਂ ’ਚ ਸੋਗ ਦੀ ਲਹਿਰ
ਨੇੜਲੇ ਪਿੰਡ ਸੀਪਰਿਆਂ ਵਾਸੀ ਰਜਨੀਸ਼ ਸਿੰਘ ਉਰਫ਼ ਲੱਕੀ (29) ਦੀ ਰੂਸ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖ਼ਬਰ ਨਾਲ ਇਲਾਕੇ ਤੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ।
Publish Date: Sun, 25 Oct 2026 07:28 PM (IST)
Updated Date: Sun, 25 Oct 2026 07:53 PM (IST)
ਦੇਸ ਰਾਜ, ਪੰਜਾਬੀ ਜਾਗਰਣ, ਤਲਵਾੜਾ : ਨੇੜਲੇ ਪਿੰਡ ਸੀਪਰਿਆਂ ਵਾਸੀ ਰਜਨੀਸ਼ ਸਿੰਘ ਉਰਫ਼ ਲੱਕੀ (29) ਦੀ ਰੂਸ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖ਼ਬਰ ਨਾਲ ਇਲਾਕੇ ਤੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਰਜਨੀਸ਼ ਸਿੰਘ ਲੱਕੀ ਕਰੀਬ 9 ਮਹੀਨੇ ਪਹਿਲਾਂ ਹੀ ਆਪਣੇ ਬਿਹਤਰ ਭਵਿੱਖ ਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਉਮੀਦ ਨਾਲ ਰੂਸ ਗਿਆ ਸੀ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਵਿਦੇਸ਼ ਗਿਆ ਇਹ ਨੌਜਵਾਨ ਇੰਨੀ ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ।
ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਪੁੱਤਰ ਦੀ ਮੌਤ ਦੀ ਖ਼ਬਰ ਨੇ ਮਾਂ ’ਤੇ ਦੁੱਖਾਂ ਦਾ ਅਸਹਿਣਯੋਗ ਪਹਾੜ ਤੋੜ ਦਿੱਤਾ ਹੈ। ਮ੍ਰਿਤਕ ਦੀ ਦੇਹ ਕੱਲ੍ਹ ਉਸ ਦੇ ਪਿੰਡ ਸੀਪਰਿਆਂ ਪੁੱਜੇਗੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।