- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਂ ਥਾਂ ਤੋ ਟੁੱਟਣ ਲੱਗੀ ਕਚਹਿਰੀ ਫਾਟਕ ਤੋਂ ਬੀਰਮਪੁਰ ਫਾਟਕ ਤੱਕ ਬਣੀ ਲਿੰਕ ਸੜਕ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਥਾਨਕ ਸ਼ਹਿਰ ਗੜ੍ਹਸ਼ੰਕਰ ਵਿੱਚ ਵਿਕਾਸ ਦੇ ਨਾਮ ’ਤੇ ਹੋ ਰਹੀ ਖਿਲਵਾੜ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਸਥਾਨਕ ਕੋਰਟ ਕੰਪਲੈਕਸ ਦੇ ਸਾਹਮਣੇ ਖੇਤੀਬਾੜੀ ਭਵਨ ਤੋਂ ਬੀਰਮਪੁਰ ਫਾਟਕ ਵੱਲ ਜਾਣ ਵਾਲੀ ਲਿੰਕ ਸੜਕ ਜੋ ਕਿ ਕੁਝ ਕੁ ਮਹੀਨੇ ਪਹਿਲਾਂ ਹੀ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ, ਟੁੱਟਣੀ ਸ਼ੁਰੂ ਹੋ ਗਈ ਹੈ। ਦੇਖਿਆ ਜਾਵੇ ਤਾਂ ਸੜਕ ਦੀ ਹਾਲਤ ਹੋਲੀ ਹੋਲੀ ਜਿਆਦਾ ਹੀ ਖਸਤਾ ਹੋਣ ਲਗ ਪਈ ਹੈ। ਸੜਕ ਦੇ ਫਾਟਕ ਵਾਲੇ ਪਾਸੇ ਲੱਗੇ ਇੰਟਰਲਾਕਾ ਦਾ ਬੈਲੈਂਸ ਵੀ ਉੱਪਰ ਥੱਲੇ ਹੋ ਗਿਆ ਹੈ। ਸਥਾਨਕ ਰਾਹਗੀਰਾਂ ਨੇ ਦੱਸਿਆ ਕਿ ਲੱਗਦਾ ਹੈ ਕਿ ਸੜਕ ਬਣਾਉਣ ਸਮੇਂ ਵਧੀਆ ਮਟੀਰੀਅਲ ਦੀ ਵਰਤੋਂ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ