ਅਰੋੜਾ ਕੰਪਲੈਕਸ ’ਚ ਵੜਿਆ ਜੰਗਲੀ ਸੂਰ
ਅਰੋੜਾ ਕੰਪਲੈਕਸ ’ਚ ਵੜਿਆ ਜੰਗਲੀ ਸੂਰ
Publish Date: Tue, 29 Sep 2026 05:18 PM (IST)
Updated Date: Tue, 29 Sep 2026 05:21 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬਾਅਦ ਦੁਪਿਹਰ ਹੁਸ਼ਿਆਰਪੁਰ ਦੇ ਘੰਟਾਘਰ ਨਜ਼ਦੀਕ ਅਰੋੜਾ ਕੰਪਲੈਕਸ ਵਿਚ ਸਥਿਤ ਪਾਰਕਿੰਗ ਵਿਚ ਇੱਕ ਜੰਗਲੀ ਸੂਰ ਆ ਵੜਿਆ। ਪਾਰਕਿੰਗ ਵਾਲੇ ਡਰ ਕਾਰਨ ਪਾਰਕਿੰਗ ਛੱਡ ਕੇ ਬਾਹਰ ਆ ਗਏ। ਵਾਇਸਲੈਸ ਸੰਸਥਾਂ ਦੇ ਕਾਰਕੁੰਨਾ ਨ ਬੜੀ ਮੁਸ਼ਕੱਤ ਤੋਂ ਬਾਅਦ ਸੂਰ ਨੂੰ ਕਾਬੂ ਕਰਕੇ ਜੰਗਲੀ ਇਲਾਕੇ ਵਿਚ ਛੱਡ ਦਿੱਤਾ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਮਧ ਅਤੇ ਭੀੜਭਾੜ ਵਾਲੇ ਇਲਾਕੇ ਅਰੋੜਾ ਕੰਪਲੈਕਸ ਵਿਚ ਅੱਜ ਇੱਕ ਜੰਗਲੀ ਸੂਰ ਘੁੰਮਦਾ ਹੋਇਆ ਆ ਗਿਆ। ਕੰਪਲੈਕਸ ਵਿਚ ਚੱਲ ਰਹੇ ਪਾਰਕਿੰਗ ਦੇ ਨਾਲ ਲੱਗਦੇ ਇੱਕਮਰੇ ਵਿਚ ਜਾ ਲੁਕਿਆ। ਲਕਾਂ ਨੇ ਤੁਰੰਤ ਵਾੲਸਲੈਸ ਸੰਸਥਾਂ ਦੇ ਆਗੂ ਨੀਨ ਗਰੋਵਰ ਨੂੰ ਸੂਚਿਤ ਕੀਤਾ ਜਿਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਕਾਬੂ ਕਰਕੇ ਜੰਗਲੀ ਰਕਬੇ ਵਿਚ ਛੱਡ ਦਿੱਤਾ। ਜ਼ਿਕਰਯੋਗ ਹੈ ਇਹ ਖ਼ੇਤਰ ਸ਼ਹਿਰ ਦੇ ਬਿਲਕੱਲ ਮੱਧ ਵਿਚ ਹੈ ਅਤੇ ਹੁਸ਼ਿਆਰਪੁਰ ਦਾ ਜੰਗਲੀ ਰਕਬਾ ਇਸ ਸਥਾਨ ਤੋਂ ਘੱਟੋ ਘੱਟੋ 10 ਕਿੱਲੋਮੀਟਰ ਦੀ ਦੂਰੀ ’ਤੇ । ਲੋਕਾਂ ਨੇ ਹੈਰਾਨਗੀ ਪ੍ਰਗਟ ਕੀਤੀ ਕਿ ਇੰਨੀ ਵੱਡੀ ਆਵਾਜਾਈ ਵਿੱਚੋਂ ਦੀ ਹੁੰਦਾ ਹੋਇਆ ਹੋਇਆ ਉਹ ਇਸ ਸਥਾਨ ’ਤੇ ਕਵੇਂ ਪਹੁੰਚ ਗਿਆ।