- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
75 ਸਾਲਾਂ ਤੋਂ ਟਾਂਡਾ ਚ ਗੂੰਜ ਲਗਾਤਾਰ ਚੱਲ ਰਹੀ ਰਾਮਲੀਲਾ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਸ਼੍ਰੀ ਅਰਜੁਨ ਕਲੱਬ ਟਾਂਡਾ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ 75ਵੇਂ ਡਾਇਮੰਡ ਜੁਬਲੀ ਸਮਾਗਮ ਦਾ ਸ਼ੁੱਭਆਰੰਭ ਧਾਰਮਿਕ ਅਤੇ ਸ਼ਰਧਾਪੂਰਵਕ ਮਾਹੌਲ ਵਿੱਚ ਹੋਇਆ। ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਵੰਦਨਾ ਨਾਲ ਕੀਤੀ ਗਈ। ਇਸ ਉਪਰੰਤ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ, ਜਿਸ ਵਿੱਚ ਹਾਜ਼ਰ ਸ਼ਰਧਾਲੂਆਂ ਨੇ ਸ਼ਰਧਾ ਨਾਲ ਹਨੂੰਮਾਨ ਜੀ ਗਾਇਆ। ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰਿਕਿਸ਼ਨ ਕੁੱਕੂ ਸੈਣੀ ਅਤੇ ਕੌਂਸਲਰ ਪ੍ਰਵੀਣ ਖੰਨਾ ਨੇ ਜੋਤ ਪ੍ਰਚੰਡ ਕਰ ਕੇ ਰਾਮਲੀਲਾ ਸਮਾਗਮ ਦਾ ਵਿਧੀਵਤ ਸ਼ੁੱਭਆਰੰਭ ਕੀਤਾ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ 75ਵੇਂ ਡਾਇਮੰਡ ਜੁਬਲੀ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਰਾਮਲੀਲਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਸ਼੍ਰੀ ਅਰਜੁਨ ਕਲੱਬ ਨੇ ਲਗਾਤਾਰ 75 ਸਾਲਾਂ ਤੋਂ ਰਾਮਲੀਲਾ ਕਰਵਾ ਕੇ ਇਸ ਪਰੰਪਰਾ ਨੂੰ ਜਿਉਂਦਾ ਰੱਖਿਆ ਹੈ, ਜੋ ਟਾਂਡਾ ਸ਼ਹਿਰ ਲਈ ਵੱਡੇ ਮਾਣ ਵਾਲੀ ਗੱਲ ਹੈ। ਨਗਰ ਕੌਂਸਲ ਪ੍ਰਧਾਨ ਹਰਿਕਿਸ਼ਨ ਕੁੱਕੂ ਸੈਣੀ ਨੇ ਕਿਹਾ ਕਿ 75 ਸਾਲਾਂ ਤੋਂ ਰਾਮਲੀਲਾ ਦੀ ਸਫਲਤਾ ਕਲੱਬ ਦੇ ਮੈਂਬਰਾਂ ਦੀ ਮਿਹਨਤ, ਸਮਰਪਣ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇੰਨੇ ਲੰਬੇ ਸਮੇਂ ਤੱਕ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਇਤਿਹਾਸਕ ਉਪਲਬਧੀ ਹੈ। ਇਸ ਮੌਕੇ ਕੌਂਸਲਰ ਪ੍ਰਵੀਣ ਖੰਨਾ, ਪ੍ਰਮੋਦ ਕਾਲੀਆ, ਹਰਜੀਤ ਸੇਠੀ, ਹਰਪਾਲ ਪਾਲਾ, ਬਲਜੀਤ ਰਾਏ ਬਾਸੀ, ਅਸ਼ੋਕ ਕੁਮਾਰ ਵਰਮਾ, ਰਾਜਿੰਦਰ ਵਰਮਾ, ਅਰੁਣ ਟੰਡਨ, ਜਸਵਿੰਦਰ ਸੋਨੂੰ, ਬਾਬਾ, ਸੋਢੀ ਸਾਹਿਬ, ਅਮਰਜੀਤ ਅੰਬਰੀ, ਗਿੰਨੀ ਅਰੋੜਾ, ਅਮਨਿੰਦਰ ਸਮੇਤ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।