- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਟੂ ਸ਼ਿਆਮ ਰੱਥ ਯਾਤਰਾ 28 ਅਤੇ ਹਰੀ ਨਾਮ ਸੰਕੀਰਤਨ 29 ਨਵੰਬਰ ਨੂੰ

ਅੰਮ੍ਰਿਤਪਾਲ ਬਾਜਵਾ,ਪੰਜਾਬੀ ਜਾਗਰਣ, ਟਾਂਡਾ ਉੜਮੁੜ : ਧਾਰਮਿਕ ਆਸਥਾ ਅਤੇ ਸ਼ਰਧਾ ਦੇ ਪ੍ਰਤੀਕ 12ਵੇਂ ਸਲਾਨਾ ਹਰੀਨਾਮ ਸੰਕੀਰਤਨ ਅਤੇ ਪ੍ਰਭੂ ਸ਼੍ਰੀ ਖਾਟੂ ਸ਼ਿਆਮ ਦੀ ਰਥ ਯਾਤਰਾ ਦੀਆਂ ਮੁਕੰਮਲ ਤਿਆਰੀਆਂ ਸਬੰਧੀ ਵਿਚਾਰ ਵਿਟਾਂਦਰਾ ਕਰਨ ਲਈ ਹਰੀਨਾਮ ਸੰਕੀਰਤਨ ਭਜਨ ਮੰਡਲੀ ਕਮੇਟੀ ਅਹਿਆਪੁਰ ਦੇ ਮੁੱਖ ਸੇਵਾਦਾਰ ਕੌਂਸਲਰ ਆਸ਼ੂ ਵੈਦ ਅਤੇ ਸ਼੍ਰੀ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਦੀ ਅਗਵਾਈ ਵਿੱਚ ਮਹਾਦੇਵ ਮੰਦਰ ਉੜਮੜ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਚ ਸ਼ਾਮਿਲ ਸੁਰਿੰਦਰ ਨਈਅਰ, ਅਸ਼ੋਕ ਬਹਿਲ, ਸੁਰਿੰਦਰ ਬਬਲਾ, ਅਨਿਲ ਕੁਮਾਰ, ਦਿਲਬਾਗ ਰਾਏ, ਜੀਵਨ ਕੁਮਾਰ ਬਬਲੀ, ਸ਼ਿਵ ਸੈਨਾ ਪੰਜਾਬ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਦੁਸ਼ਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ, ਰਣਜੀਤ ਸਿੰਘ ਜੀਤਾ, ਸੋਨੂੰ ਖੁੱਲਰ, ਬਬਲੂ ਮਦਾਨ, ਪਰਮਜੀਤ ਬਾਬੂ, ਪੰਡਿਤ ਸ਼ਿਵਮ ਵੈਦ, ਇੰਦਰਜੀਤ ਸਿੰਘ ਮੁਲਤਾਨੀ, ਕਮਲ ਚੋਪੜਾ, ਬਲਰਾਜ ਕੁੰਦਰਾ, ਸੀ.ਏ ਰਾਜੂ, ਅਰੁਣ ਟੰਡਨ ਹਾਜ਼ਰ ਹੋਏ।