ਧੰਨ- ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 557ਵਾਂ ਪ੍ਰਕਾਸ਼ ਦਿਹਾੜਾ ਧੰਨ- ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 557ਵਾਂ ਪ੍ਰਕਾਸ਼ ਦਿਹਾੜਾ
Publish Date: Wed, 25 Nov 2026 03:33 PM (IST)
Updated Date: Wed, 25 Nov 2026 03:34 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ- ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 557ਵਾਂ ਪ੍ਰਕਾਸ਼ ਦਿਹਾੜਾ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਮੋਮਬੱਤੀ, ਅਗਰਬੱਤੀ ਤੇ ਦੀਵੇ ਜਗਾਏ ਗਏ। ਇਸ ਤੋਂ ਬਾਅਦ ਸਮੂਹਿਕ ਤੌਰ ’ਤੇ ਸਭਨਾਂ ਨੇ ਧਿਆਨ ਸਾਧਨਾ ਕਰਕੇ ਸਚਿਆਈ ਦੇ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਤੇ ਪ੍ਰਕਿਰਤੀ ਨਾਲ ਪਿਆਰ ਕਰਨ ਦਾ ਸੁਨੇਹਾ ਦੇਣ ਦੇ ਮੱਦੇਨਜ਼ਰ ਸ਼ਰਧਾਲੂ ਸੰਗਤਾਂ ਵੱਲੋਂ ਬੂਟੇ ਲਗਾਏ ਗਏ। ਇਸ ਤੋਂ ਬਾਅਦ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਇਸ ਮੌਕੇ ਗਗਨਦੀਪ ਕੌਰ ਸੋਨੂ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ (ਰਜਿ.) ਮਾਹਿਲਪੁਰ, ਸੀਮਾ ਰਾਣੀ ਬੋਧ, ਜਗਤਾਰ ਸਿੰਘ ਸਾਬਕਾ ਐਸਡੀਓ ਬਿਜਲੀ ਬੋਰਡ, ਸੁਨੀਤਾ ਸਾਬਕਾ ਮੈਂਬਰ ਬਲਾਕ ਸੰਮਤੀ, ਬਲਵਿੰਦਰ ਮਰਵਾਹਾ ਐਮਸੀ, ਸੁਮੀਤਾ, ਰੇਖਾ ਰਾਣੀ, ਗੁਰਪਾਲ ਕੌਰ, ਰੀਤੂ, ਲਖਵਿੰਦਰ ਕੌਰ, ਪਰਮਜੀਤ ਕੌਰ ਮੁੱਗੋਵਾਲ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦੋਵਾਲ, ਆਸ਼ਾ ਰਾਣੀ, ਸੀਮਾ ਰਾਣੀ, ਦੀਆ, ਜੀਵਨ ਕੁਮਾਰੀ, ਪ੍ਰਭਜੋਤ ਕੌਰ, ਤ੍ਰਿਸ਼ਾ, ਪਰੀ, ਬਾਣੀ, ਨਿਰਮਲ ਕੌਰ ਬੋਧ, ਅਮਰਜੀਤ ਕੌਰ,ਰਿੰਪੀ, ਮਾਸਟਰ ਜੈ ਰਾਮ, ਰਣਜੀਤ ਕੁਮਾਰ ਸਮੇਤ ਨਿਰਵਾਣੁ ਕੁਟੀਆਂ ਆਉਂਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।