- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
21 ਨਵੰਬਰ ਦਿਨ ਸ਼ਨੀਵਾਰ ਨੂੰ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਹੋ ਰਹੇ ਸਮਾਗਮ ’ਤੇ ਵਿਸ਼ੇਸ਼

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਕਸਬਾ ਮਾਹਿਲਪੁਰ ਤੋਂ 3 ਕੁ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਟੂਟੋਮਜਾਰਾ ਵਿਖੇ ਸਥਿਤ ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦਾ ਪ੍ਰਤੀਕ ਹੈ। ਇਸ ਅਸਥਾਨ ਤੇ 14 ਜਨਵਰੀ 1902 ਨੂੰ ਸੰਤ ਬਾਬਾ ਦਲੇਲ ਸਿੰਘ ਜੀ ਦਾ ਜਨਮ ਸਰਦਾਰ ਮੁਨਸ਼ਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗਾ ਕੌਰ ਦੀ ਕੁੱਖੋਂ ਹੋਇਆ। ਆਪ ਜੀ ਨੇ ਦਸਵੀਂ ਕਲਾਸ ਤੱਕ ਪੜ੍ਹਾਈ ਹਾਈ ਸਕੂਲ ਮਾਹਿਲਪੁਰ ਵਿਖੇ ਕੀਤੀ, ਉਪਰੰਤ ਐਫ.ਏ. ਲਾਹੌਰ ਕਾਲਜ ਤੋਂ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਏ। ਆਪ ਜੀ ਦਾ ਮਨ ਜਦੋਂ ਇਸ ਸੰਸਾਰਿਕ ਕੰਮਾਂ ਕਾਰਾਂ ਵਿੱਚ ਸ਼ਾਂਤ ਤੇ ਸੰਤੁਸ਼ਟ ਨਾ ਹੋਇਆ, ਤਾਂ ਆਪ ਜੀ ਨੌਕਰੀ ਛੱਡ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਚਰਨੀ ਜਾ ਲੱਗੇ। ਆਪ ਨੇ ਸਾਰੀ ਜ਼ਿੰਦਗੀ ਸੰਗਤਾਂ ਨੂੰ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੱਤਾ। 21 ਨਵੰਬਰ 1999 ਨੂੰ ਆਪ ਦਾ ਸਰੀਰ ਤਾਂ ਭਾਵੇਂ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ ਪਰ ਜਿਸ ਧਰਤੀ ਤੇ ਵੀ ਆਪ ਜੀ ਨੇ ਆਪਣੇ ਪੈਰ ਪਾਏ ਉਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਅੱਜ ਵੀ ਸ਼ਾਂਤੀ ਅਤੇ ਪਰਮ ਆਨੰਦ ਦੀ ਅਨੁਭਵਤਾ ਪ੍ਰਾਪਤ ਕਰਦੀਆਂ ਹਨ।