ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ
Publish Date: Mon, 16 Nov 2026 06:41 PM (IST)
Updated Date: Mon, 16 Nov 2026 06:42 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ : ਭਗਵਾਨ ਵਾਲਮੀਕਿ ਨੌਜਵਾਨ ਸਭਾ ਪਰੋਜ ਰੋਲੀਆ ਦੇ ਪ੍ਰਧਾਨ ਗਗਨ ਪਰੋਜ ਅਤੇ ਗਿੰਦਾ ਪਰੋਜ ਦੀ ਅਗਵਾਈ ਹੇਠ ਸ਼੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਵਿੱਚ ਸਥਿਤ ਭਗਵਾਨ ਬਾਲਮੀਕਿ ਮੰਦਿਰ ਵਿਖੇ ਬੜੀ ਸ਼ਰਧਾ ਪੂਰਵਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਰੀ ਵਿਧੀ ਪੂਰਵਕ ਪੂਜਾ ਅਰਚਨਾ ਕਰਨ ਉਪਰੰਤ ਇਲਾਕੇ ਦੀਆਂ ਵੱਖ-ਵਖ ਭਜਨ ਮੰਡਲੀਆਂ ਨੇ ਆਪਣੇ ਭਜਨਾਂ ਰਾਹੀਂ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦਾ ਗੁਣਗਾਨ ਕਰਦੇ ਹੋਏ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਨੇ ਕਿਹਾ ਕਿ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਨੇ ਹਰ ਇਨਸਾਨ ਨੂੰ ਨਸ਼ਿਆਂ ਜਿਹੀਆਂ ਲਾਹਮਤਾਂ ਤੋ ਦੂਰ ਰਹਿ ਕੇ ਵਿਦਿਆ ਹਾਸਲ ਕਰਨ ਦਾ ਸੰਦੇਸ਼ ਦਿੱਤਾ ਸੀ ਤਾਂ ਜੋ ਪਰਮ ਪਿਤਾ ਪਰਮੇਸ਼ਵਰ ਨੇ ਸਾਨੂੰ ਜਿਸ ਮਕਸਦ ਲਈ ਇਹ ਇਨਸਾਨੀ ਜਾਮਾ ਬਖਸ਼ਿਆ ਹੈ ਉਸ ਮਕਸਦ ਨੂੰ ਹਾਸਿਲ ਕੀਤਾ ਜਾ ਸਕੇ। ਸਰ ਮਾਰਸ਼ਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਸਾਰੀ ਸੰਗਤ ਨੂੰ ਮਹਾਰਿਸ਼ੀ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਆਦਰਸ਼ਾਂ ਤੇ ਚਲਦੇ ਹੋਏ ਹਰ ਸਮੇਂ ਪ੍ਰਭੂ ਭਗਤੀ ਦਾ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਭਗਵਾਨ ਵਾਲਮੀਕਿ ਯੂਥ ਕਮੇਟੀ ਟਾਂਡਾ ਦੇ ਪ੍ਰਧਾਨ ਵਿੱਕੀ ਸਿੱਧੂ, ਭਗਵਾਨ ਵਾਲਮੀਕਿ ਯੂਥ ਕਮੇਟੀ ਪੰਜਾਬ ਦੇ ਵਾਈਸ ਪ੍ਰਧਾਨ ਕੀਮਤੀ ਲਾਲ, ਰਾਮਪਾਲ ਬੈਂਸਾਂ, ਅਖਿਲ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਸੀਨੀਅਰ ਚੇਅਰਮੈਨ ਗਗਨ ਭੱਟੀ, ਸ਼ਿਵ ਸੈਨਾ ਦੁਆਬਾ ਪ੍ਰਧਾਨ ਸ਼ਿਵਮ ਵੈਦ, ਹਰਜੀਤ ਸਿੰਘ ਬਘੇਲ, ਰਣਜੀਤ ਸਿੰਘ, ਆਕਾਸ਼ ਰਾਣਾ, ਭਗਵਾਨ ਬਾਲਮੀਕਿ ਸ਼ਕਤੀ ਸੈਨਾ ਦੇ ਜਿਲਾ ਪ੍ਰਧਾਨ ਮਨਦੀਪ ਸਿੰਘ ਮੰਨਾ, ਬਲਵੀਰ ਸਿੰਘ ਮੱਟੂ, ਸੁਖਦੇਵ ਸਿੰਘ ਮੱਟੂ, ਗੁਰਮੁਖ ਮੱਟੂ, ਪ੍ਰਿੰਸ ਮਟੂ, ਸ਼ਲਿੰਦਰ ਸਿੰਘ, ਨੰਬਰਦਾਰ ਮਿੰਟੂ, ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।