ਜੈ ਕ੍ਰਿਸ਼ਨ ਸਿੰਘ ਰੌੜੀ ਸ੍ਰੀ ਚਰਨ ਛੋਹ ਗੰਗਾ ਵਿਖੇ ਨਤਮਸਤਕ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਏ ਨਤਮਸਤਕ
Publish Date: Mon, 16 Nov 2026 04:22 PM (IST)
Updated Date: Mon, 16 Nov 2026 04:24 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ: ਡਿਪਟੀ ਸਪੀਕਰ ਪੰਜਾਬ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜ੍ਹੀ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਫਿਰ ਤੋਂ ਭਰੋਸਾ ਜਤਾਉਂਦਿਆਂ ਹਲਕਾ ਗੜ੍ਹਸੰਕਰ ਤੋਂ ਉਮੀਦਵਾਰ ਐਲਾਨਿਆ ਹੈ। ਜਿਸ ਦੇ ਲਈ ਸ਼ੁਕਰਾਨਾ ਅਰਦਾਸ ਕਰਨ ਲਈ ਜੈ ਕ੍ਰਿਸ਼ਨ ਸਿੰਘ ਰੌੜੀ ਸਾਥੀਆ ਸਮੇਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਚੰਨੀ, ਪਰਮਜੀਤ ਮਜ਼ਾਰ ਚੇਅਰਮੇਨ, ਗੁਰਲਾਲ ਸੈਲਾ, ਸਰਪੰਚ ਭਵਾਨੀਪੁਰ ਸੰਜੀਵ ਸਿੰਘ, ਸਰਪੰਚ ਰਣਜੀਤ ਸੂਦ ਸ੍ਰੀ ਖੁਰਾਲਗੜ੍ਹ ਸਾਹਿਬ, ਬਾਬਾ ਬਲਰਾਮ ਸਿੰਘ ਭਵਾਨਪੁਰ ਵਾਲੇ ਅਤੇ ਆਮ ਆਦਮੀ ਪਾਰਟੀ ਦੇ ਹੋਰ ਨੇਤਾ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਤੋਂ ਦੁਬਾਰਾ ਟਿਕਟ ਮਿਲਣ ਤੇ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨਾ ਅਰਦਾਸ ਕਰਨ ਲਈ ਨਤਮਸਤਕ ਹੋਏ ਹਨ, ਇਸ ਮੌਕੇ ਸਵਾਗਤੀ ਕਮੇਟੀ ਦੇ ਇੰਚਾਰਜ ਜਗਦੀਸ਼ ਕੁਮਾਰ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਸਹਿ ਪ੍ਰਧਾਨ ਗੁਰਲਾਲ ਸੈਲਾ, ਜਨ. ਸਕੱਤਰ ਬਾਬਾ ਦਿਆਲ ਚੰਦ ਬੰਗਾ ਪੰਜਾਬ ਪ੍ਰਧਾਨ ਭਾਈ ਸੁਖਚੈਨ ਸਿੰਘ, ਸੰਤ ਗਿਰਧਾਰੀ ਲਾਲ ਨੇ ਪ੍ਰਬੰਧਕ ਕਮੇਟੀ ਵੱਲੋਂ ਰੋੜ੍ਹੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ।