15ਵਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਅਤੇ ਬਾਬਾ ਸਾਹਿਬ ਅੰਬੇਡਕਰ ਮੇਲਾ ਕਰਵਾਉਣ ਸਬੰਧੀ ਮੀਟਿੰਗ 15ਵਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਅਤੇ ਬਾਬਾ ਸਾਹਿਬ ਅੰਬੇਡਕਰ ਮੇਲਾ ਕਰਵਾਉਣ ਸਬੰਧੀ ਮੀਟਿੰਗ
Publish Date: Wed, 07 Oct 2026 03:35 PM (IST)
Updated Date: Wed, 07 Oct 2026 03:38 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ *ਸੈਲਾ ਖੁਰਦ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੀ ਪ੍ਰਧਾਨ ਗਗਨਦੀਪ ਕੌਰ ਸੋਨੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਿਰਮਲ ਕੌਰ ਬੋਧ, ਰੇਖਾ ਰਾਣੀ, ਹਰਜੀਤ ਕੌਰ, ਪਰਮਜੀਤ ਕੌਰ , ਅਮਰਜੀਤ ਕੌਰ, ਸਤਵਿੰਦਰ ਕੌਰ, ਸੁਮੀਤਾ, ਸੋਨੀਆ, ਗੁਰਪਾਲ ਕੌਰ, ਤ੍ਰਿਸ਼ਾ, ਪਰੀ, ਧਰਮ ਸਿੰਘ ਫੌਜੀ, ਸੁਖਵਿੰਦਰ ਕੁਮਾਰ ਹਾਜ਼ਰ ਹੋਏ। ਮੀਟਿੰਗ ਵਿੱਚ ਹਰ ਸਾਲ ਦੀ ਤਰ੍ਹਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਬਾਬਾ ਸਾਹਿਬ ਅੰਬੇਡਕਰ ਮੇਲਾ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗਗਨਦੀਪ ਕੌਰ ਸੋਨੂ, ਨਿਰਮਲ ਕੌਰ ਬੋਧ ਅਤੇ ਰੇਖਾ ਰਾਣੀ ਨੇ ਦੱਸਿਆ ਕਿ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਵੱਲੋਂ 15ਵਾਂ ਅਸ਼ੋਕ ਵਿਜੇ ਦਸ਼ਮੀ ਸਮਾਗਮ ਅਤੇ ਬਾਬਾ ਸਾਹਿਬ ਅੰਬੇਡਕਰ ਮੇਲਾ 24 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਜਦੀਕ ਬੀ.ਡੀ.ਓ. ਕਾਲੋਨੀ ਵਾਰਡ ਨੰਬਰ 12- 13 ਵਿਖੇ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਹਲਕਾ ਵਿਧਾਇਕ ਗੜਸ਼ੰਕਰ ਹੋਣਗੇ। ਇਸ ਮੌਕੇ ਦੀਆਂ ਰਾਣੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਨਾਟਕ, ਕੋਰੀਓਗ੍ਰਾਫੀ, ਸਕਿੱਟਾਂ ਅਤੇ ਗੀਤ ਪੇਸ਼ ਕੀਤੇ ਜਾਣਗੇ । ਇਹ ਸਮਾਗਮ ਧੰਨ - ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਸਿੱਧ ਜੋਗੀ ਟਰੱਸਟ ਖਾਨਪੁਰ ਵੱਲੋਂ ਡਾਕਟਰ ਪ੍ਰਭ ਹੀਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ।