- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਦਿਰ ਬਾਬਾ ਔਗੜ ਨਾਥ ਵਿਖੇ ਸਾਲਾਨਾ ਧਾਰਮਿਕ ਸਮਾਗਮ 6 ਨੂੰ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਬਾਬਾ ਔਗੜ ਸ਼੍ਰੀ ਫਤਿਹ ਨਾਥ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਅਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਮੰਦਿਰ ਬਾਬਾ ਔਗੜ ਸ਼੍ਰੀ ਫਤਿਹ ਨਾਥ ਜੇਜੋ ਦੁਆਬਾ ਵਿਖੇ 6 ਸਤੰਬਰ ਐਤਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪ੍ਰਵੀਨ ਸੋਨੀ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖਦਿਆਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਮੰਦਿਰ ਤੋਂ ਸ਼ੁਰੂ ਹੋ ਕੇ ਲਾਗਲੇ ਪਿੰਡਾਂ ਬੱਦੋਵਾਲ, ਲਸਾੜਾ, ਮਹਿਦੂਦ, ਗੱਜਰ, ਬਰਿਆਣਾ, ਭਰੋਵਾਲ ਆਦਿ ਪਿੰਡਾਂ ਵਿੱਚੋਂ ਗੁਜਰੀ। ਉਨ੍ਹਾਂ ਦੱਸਿਆ ਕਿ ਬਾਬਾ ਔਗੜ ਸ਼੍ਰੀ ਫਤਿਹ ਨਾਥ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਓਮ ਪ੍ਰਕਾਸ਼, ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ, ਸੈਕਟਰੀ ਅਸ਼ਵਨੀ ਖੰਨਾ, ਜੋਤੀ ਭੂਸ਼ਨ ਸੂਦ ਕੈਸ਼ੀਅਰ, ਗਗਨਦੀਪ, ਰੀਆ, ਰੇਨੂ ਬਾਲਾ, ਪਵਨਦੀਪ, ਗਿਰਜਾ, ਅਜੇ ਮਹਿਰਾ ਵੱਲੋਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲਾਨਾ ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਵਿੱਚ ਪਹੁੰਚ ਰਹੇ ਸੰਤ ਮਹਾਪੁਰਸ਼ ਬਾਬਾ ਔਗੜ ਨਾਥ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।