- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਕ੍ਰਿਸ਼ਨ ਜਨਮੋਤਸਵ ਦੇ ਤੀਜੇ ਦਿਨ ਕਥਾ ਜਾਰੀ

ਗੌਰਗ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਮੇਟੀ ਵੱਲੋਂ ਮਹਿਸ਼ਾਸੁਰ ਮਰਦਾਨੀ ਦੇਵੀ ਮਾਤਾ ਗੜ੍ਹਦੀਵਾਲਾ ਵਿਖੇ ਕਰਵਾਏ ਜਾ ਰਹੇ 31ਵੇਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮਉਤਸਵ ਦੇ ਤੀਸਰੇ ਦਿਨ ਦੀ ਕਥਾ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਈ। ਤੀਸਰੇ ਦਿਨ ਦੀ ਕਥਾ ਦਾ ਪ੍ਰੇਰਨਾਦਾਇਕ ਅਤੇ ਅਲੌਕਿਕ ਵਰਨਣ ਕਰਦਿਆਂ ਵਿਆਸ ਸ਼੍ਰੀ ਅਤੁਲ ਕ੍ਰਿਸ਼ਨ ਸ਼ਾਸਤਰੀ ਨੇ ਪ੍ਰਭੂ ਸ਼੍ਰੀ ਕ੍ਰਿਸ਼ਨ ਦੇ ਉਪਦੇਸ਼ਾਂ ਅਤੇ ਅਨਮੋਲ ਲੀਲਾਵਾਂ ਦਾ ਰੂਹਾਨੀ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਸਿਰਫ਼ ਭੌਤਿਕ ਸੁੱਖਾਂ ਦੀ ਪ੍ਰਾਪਤੀ ਨਹੀਂ, ਬਲਕਿ ਆਪਣੇ ਅੰਦਰ ਦੇ ਅਹੰਕਾਰ, ਈਰਖਾ ਅਤੇ ਬੁਰਾਈਆਂ ਦਾ ਤਿਆਗ ਕਰ ਕੇ ਪ੍ਰਭੂ ਭਗਤੀ ਨਾਲ ਜੁੜਨਾ ਹੈ। ਉਨ੍ਹਾਂ ਨਿਸ਼ਕਾਮ ਕਰਮ ਕਰੋ ਅਤੇ ਸੱਚਾਈ ਦੇ ਰਾਹ ’ਤੇ ਚੱਲੋ। ਜਦੋਂ ਮਨੁੱਖ ਆਪਣੇ ਕਰਤੱਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਦਾ ਹੈ ਅਤੇ ਮਾਨਵਤਾ ਦੀ ਸੇਵਾ ਨੂੰ ਹੀ ਧਰਮ ਮੰਨਦਾ ਹੈ, ਤਾਂ ਪ੍ਰਭੂ ਦੀ ਕਿਰਪਾ ਨਾਲ ਉਸਦੇ ਜੀਵਨ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ। ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇੱਸ ਮੌਕੇ ਰਵਿੰਦਰ ਚੋਪੜਾ, ਦਿਨੇਸ਼ ਕੁਮਾਰ, ਰਾਜਨ ਗੁਪਤਾ, ਹਰਸ਼ ਸੇਠ, ਰਿਸ਼ੂ ਗੁਪਤਾ, ਬਾਵਾ ਤਲਵਾੜ, ਮੋਹਿਤ ਗੁਪਤਾ, ਯੋਗੇਸ਼ ਗੁਪਤਾ, ਰਾਜੀਵ ਭਾਰਗਵ, ਰਿਸ਼ਵ ਗੁਪਤਾ ਭਾਰਤ ਭੂਸ਼ਣ ਸਮੇਤ ਹੋਰ ਵੀ ਹਾਜ਼ਰ ਸਨ।