- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਣਾਅਪੂਰਨ ਮਾਹੌਲ ਅਤੇ ਸ੍ਰੀ ਰਾਮ ਦੇ ਜੈਕਾਰਿਆਂ ਦਰਮਿਆਨ ਕੀਤਾ ਝੰਡਾ ਰੋਹਣ

ਕਮਲ, ਪੰਜਾਬੀ ਜਾਗਰਣ
ਹਰਿਆਣਾ : ‘ਸਿਆਵਰ ਸ਼੍ਰੀ ਰਾਮ ਵੈੱਲਫੇਅਰ ਕਮੇਟੀ’ ਹਰਿਆਣਾ ਵੱਲੋਂ ਕਰਵਾਏ ਜਾ ਰਹੇ ਦੁਸਹਿਰਾ ਮਹਾਉਤਸਵ ਦੇ ਸਬੰਧ ਵਿੱਚ ਰਾਮਲੀਲਾ ਮੈਦਾਨ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੈਕਾਰਿਆਂ ਦਰਮਿਆਨ ਭੂਮੀ ਪੂਜਨ ਅਤੇ ਝੰਡਾ ਰੋਹਣ ਦੀ ਰਸਮ ਤਣਾਅਪੂਰਨ ਮਾਹੌਲ ਵਿੱਚ ਅਦਾ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਵੱਲੋਂ ਝੰਡੇ ਦੀ ਰਸਮ ’ਚ ਰੁਕਾਵਟ ਪਾਉਣ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਭੂ ਸ਼੍ਰੀ ਰਾਮ ਜੀ ਦਾ ਉਤਸਵ ਹੈ, ਜਿਸ ਨਾਲ ਜਨਤਾ ਦੀ ਆਸਥਾ ਜੁੜੀ ਹੋਈ ਹੈ, ਨੂੰ ਰੋਕਣ ਵਿੱਚ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਸ਼ਰਮਨਾਕ ਅਤੇ ਹੈਰਾਨੀ ਭਰੀ ਹੈ। ਹਾਲਾਤ ਤਣਾਅਪੂਰਨ ਹੁੰਦੇ ਦੇਖ ਕੇ ਡੀਐੱਸਪੀ ਆਰ ਨਰਿੰਦਰ ਸਿੰਘ ਮਿਨਹਾਸ ਮੌਕੇ ’ਤੇ ਪਹੁੰਚੇ ਅਤੇ ਪਵਨ ਆਦੀਆ ਅਤੇ ਪ੍ਰਧਾਨ ਰਜੀਵ ਕਪਿਲਾ ਨਾਲ ਕਾਫੀ ਸਮਾਂ ਗੱਲਬਾਤ ਕੀਤੀ, ਜਿਸ ਦੇ ਉਪਰੰਤ ਪਵਨ ਆਦੀਆ ਅਤੇ ਰਜੀਵ ਕਪਿਲਾ ਦੀ ਅਗਵਾਈ ਹੇਠ ਕਸਬਾ ਹਰਿਆਣਾ ਵਿਖੇ ਪਰਿਕਰਮਾ ਕਰਨ ਉਪਰੰਤ ਦੁਸਹਿਰਾ ਗਰਾਊਂਡ ਵਿਖੇ ਪੂਜਾ ਅਰਚਨਾ ਕਰ ਕੇ ਝੰਡਾ ਸਥਾਪਿਤ ਕੀਤਾ ਗਿਆ।
ਪੰਡਤ ਸੁਦੇਸ਼ ਕੁਮਾਰ ਨੇ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਰਾਜੀਵ ਕਪਿਲਾ, ਸਾਬਕਾ ਵਿਧਾਇਕ ਪਵਨ ਆਦੀਆ ਅਤੇ ਭਾਜਪਾ ਆਗੂ ਪ੍ਰਿੰਸੀਪਲ ਬਲਕੀਸ਼ ਰਾਜ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਤੋਂ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰ ਉਚਾਰਨ ਨਾਲ ਭੂਮੀ ਪੂਜਨ ਕਰਵਾਇਆ ਅਤੇ ਹੋਰ ਰਸਮਾਂ ਵੀ ਅਦਾ ਕਰਵਾਈਆਂ। ਇਸ ਮੌਕੇ ਕਾਂਗਰਸ ਭੂੰਗਾ ਬਲਾਕ ਦੇ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ, ਸੌਰਭ ਆਦੀਆ, ਕੌਂਸਲਰ ਗੁਰਦੇਵ ਕੌਰ, ਕੌਂਸਲਰ ਰਮਨ ਕੁਮਾਰ, ਚੰਦਰ ਪ੍ਰਕਾਸ਼ ਬੱਲੀ, ਹਿਮਾਂਸ਼ੂ ਕੌਸ਼ਲ ਅਤੇ ਤੇਜਪਾਲ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵੱਲੋਂ ਕਰੀਬ 10 ਦਿਨ ਪਹਿਲਾਂ ਦੁਸਹਿਰਾ ਮਹਾਉਤਸਵ ਨੂੰ ਲੈ ਕੇ ਦੁਸਹਿਰਾ ਮੈਦਾਨ ਵਿੱਚ ਝੰਡਾ ਰੋਹਣ ਦੀ ਰਸਮ ਅਦਾ ਕੀਤੀ ਗਈ ਸੀ। ਅੱਜ ਦੁਸਹਿਰਾ ਮੈਦਾਨ ਲਈ ਜ਼ਮੀਨ ਦਾਨ ਕਰਨ ਵਾਲਿਆਂ ਦੀ ਕਮੇਟੀ ‘ਸਿਆਵਰ ਸ਼੍ਰੀ ਰਾਮ ਵੈੱਲਫੇਅਰ ਕਮੇਟੀ’ ਵੱਲੋਂ ਵੀ ਝੰਡਾਰੋਹਣ ਕੀਤੇ ਜਾਣ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਭੂਮੀ ਪੂਜਨ ਅਤੇ ਝੰਡਾਰੋਹਣ ਦੀ ਰਸਮ ਸ਼ਾਂਤੀਪੂਰਵਕ ਸੰਪੰਨ ਹੋਈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਬਹਿਲ, ਸਾਬਕਾ ਕੌਂਸਲਰ ਸੁਨੀਲ ਕਪਿਲਾ, ਕੁਲਵੰਤ ਸਿੰਘ ਮੀਂਹਮੱਲ, ਤੇਜਪਾਲ ਸਿੰਘ, ਬਲਬੀਰ ਦੱਤ ਕਪਿਲਾ, ਜਗਮੋਹਨ ਕਪਿਲਾ, ਨਿਤਿਨ ਸ਼ਰਮਾ, ਅਜੇ ਚੋਪੜਾ, ਸਚਿਨ ਕਪਿਲਾ, ਸੰਦੀਪ ਪ੍ਰਭਾਕਰ, ਗੁਰਮੀਤ ਸਿੰਘ, ਮਨੀਸ਼ ਕਾਲੀਆ, ਸੁਧਾਂਸ਼ੂ ਮਿਸ਼ਰਾ, ਰਮਨ ਕੁਮਾਰ ਆਨੰਦ, ਠੇਕੇਦਾਰ ਹੈੱਪਾ, ਮਾਧਵ ਖੋਸਲਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।