ਸ਼੍ਰੀ ਸਤਿਆਨਾਰਾਇਣ ਮੰਦਿਰ ਵਿਖੇ ਸੁੰਦਰਕਾਂਡ ਦਾ ਪਾਠ ਕਰਵਾਇਆ
ਸ਼੍ਰੀ ਹਨੂੰਮਾਨ ਜੈਅੰਤੀ ਮੌਕੇ ਸ਼੍ਰੀ ਸਤਿਆਨਾਰਾਇਣ ਮੰਦਿਰ ਵਿਖੇ ਸੁੰਦਰਕਾਂਡ ਦਾ ਪਾਠ ਕਰਵਾਇਆ
Publish Date: Mon, 09 Nov 2026 06:09 PM (IST)
Updated Date: Tue, 10 Nov 2026 04:06 AM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ ਇਸ ਮੌਕੇ ਮੰਦਿਰ ਦੀ ਸੰਚਾਲਕ ਕਾਂਤਾ ਦੇਵੀ ਅਤੇ ਉਨ੍ਹਾਂ ਦੇ ਸਮੁੱਚੇ ਸੰਕੀਰਤਨ ਸਮੂਹ ਵੱਲੋਂ ਸ਼ਰਧਾ ਭਾਵਨਾ ਨਾਲ ਸੁੰਦਰਕਾਂਡ ਦਾ ਪਾਠ ਕੀਤਾ ਗਿਆ। ਇਸ ਦੌਰਾਨ ਸਮੂਹ ਸੰਗਤ ਨੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸੁੰਦਰਕਾਂਡ ਦੇ ਪਾਠ ਦੌਰਾਨ ਮੰਦਿਰ ਦਾ ਮਾਹੌਲ ਭਗਤੀਮਈ ਬਣਿਆ ਰਿਹਾ ਅਤੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ। ਇਸ ਧਾਰਮਿਕ ਸਮਾਗਮ ਵਿੱਚ ਪਵਨ ਕੁਮਾਰ ਆਦੀਆ ਦੇ ਸਪੁੱਤਰ ਸੌਰਭ ਆਦੀਆ, ਕਾਂਗਰਸ ਪ੍ਰਧਾਨ ਗੁਲਸ਼ਨ ਰਾਏ ਮੋਂਟੀ ਪਾਸੀ, ਭਰਤ ਸ਼ਰਮਾ, ਰਾਮ ਗੋਪਾਲ ਸ਼ਰਮਾ, ਹੇਮਤ ਕੁਮਾਰ, ਸ਼ਾਮ ਸੁੰਦਰ, ਸਤੀਸ਼ ਕੁਮਾਰ, ਕੁਲਦੀਪ ਭਾਜੀ, ਰੱਤੀ , ਸ਼ਾਦੀ ਲਾਲ , ਹਰਪ੍ਰੀਤ ਸਿੰਘ ਜੀ ਕੁਟੀਆ ਵਾਲੇ ਸ਼ੇਰਪੁਰ ਖਾਮ ਅਤੇ ਰਾਜੂ ਪਤੰਗਾ ਵਾਲਾ ਸਮੇਤ ਕਈ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਮਤੀ ਦੇ ਮੈਂਬਰਾਂ ਪੂਨਮ ਸ਼ਰਮਾ, ਅਭਿਸ਼ੇਕ ਸ਼ਰਮਾ, ਮੋਹਿਤ ਰਾਘਵ ਮਿਸ਼ਰਾ ਅਤੇ ਦੀਪਕ ਮਿਸ਼ਰਾ ਵੱਲੋਂ ਸਾਰੇ ਮਹਿਮਾਨਾਂ ਨੂੰ ਭਗਵਾਨ ਸ਼੍ਰੀ ਹਨੂੰਮਾਨ ਜੀ ਦਾ ਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਲੱਖਣ ਸਨਮਾਨ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰਾ, ਪ੍ਰੇਮ, ਸਦਭਾਵਨਾ ਤੇ ਧਾਰਮਿਕ ਏਕਤਾ ਨੂੰ ਮਜ਼ਬੂਤ ਕਰਦੇ ਹਨ।