ਸ਼੍ਰੀ ਕ੍ਰਿਸ਼ਨ ਲੀਲਾ ਕਮੇਟੀ ਵੱਲੋਂ ਰੱਥ ਯਾਤਰਾ ਕਰਵਾਈ ਸ਼੍ਰੀ ਕ੍ਰਿਸ਼ਨ ਲੀਲਾ ਕਮੇਟੀ ਵੱਲੋਂ ਰੱਥ ਯਾਤਰਾ ਦਾ ਆਯੋਜਨ
Publish Date: Sat, 21 Nov 2026 04:27 PM (IST)
Updated Date: Sat, 21 Nov 2026 04:28 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜਸ਼ੰਕਰ : ਗੜ੍ਹਸ਼ੰਕਰ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਲੰਮੇ ਸਮੇਂ ਤੋਂ ਕਰਵਾਏ ਜਾਂਦੇ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਮੌਕੇ ਪਵਿੱਤਰ ਹਵਨ ਯੱਗ ਕੀਤਾ ਗਿਆ ਅਤੇ ਗਊਸ਼ਾਲਾ ਤੋਂ ਸ਼ੁਰੂ ਸ਼੍ਰੀ ਕ੍ਰਿਸ਼ਨ ਲੀਲਾ ਗਰਾਊਂਡ ਤੱਕ ਰੱਥ ਯਾਤਰਾ ਕੀਤੀ ਗਈ । ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਲੀਲਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਸਮਾਜਸੇਵੀ ਦਲਜੀਤ ਸਿੰਘ ਬੈਸ, ਰਾਜੀਵ ਰਾਣਾ ਨੇ ਦੱਸਿਆ ਕਿ 13 ਨਵੰਬਰ ਤੋਂ 19 ਨਵੰਬਰ ਤੱਕ ਸ਼ੀਮਦ ਭਾਗਵਤ ਕਥਾ ਕਰਵਾਈ ਗਈ ਅਤੇ 22 ਤੋਂ 24 ਨਵੰਬਰ ਤੱਕ ਕੁਸ਼ਤੀਆਂ ਅਤੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਹਨ । ਉਨਾਂ ਦੱਸਿਆ ਕਿ 22 ਤਰੀਕ ਨੂੰ ਕਬੱਡੀ ਮੈਚ 60 ਕਿਲੋ ਵਰਗ, 23 ਤਰੀਕ ਨੂੰ ਕਬੱਡੀ ਆਲ ਓਪਨ ਅਤੇ 24 ਤਰੀਕ ਨੂੰ ਕੁਸ਼ਤੀਆਂ ਦੇ ਮੁਕਾਬਲੇ ਅਤੇ ਸ਼ਾਮ ਨੂੰ 5 ਵਜੇ ਕੰਸਵਧ ਕੀਤਾ ਜਾਵੇਗਾ। ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ ਪਾਰਟੀ, ਬੰਤ ਭਾਜੀ ਖਾਨਖਾਨਾ ਵਾਲੀ ਸਰਕਾਰ, ਕੁਲਬੀਰ ਸਿੰਘ ਜੇਈ, ਦਵਿੰਦਰ ਰਾਣਾ,ਜਰਨੈਲ ਸਿੰਘ ਰਾਣਾ, ਰਜਿੰਦਰ ਸਿੰਘ ਸ਼ੂਕਾ , ਰਮਨ ਕੁਮਾਰ ਸਮੁੰਦੜਾ , ਰਿੰਕੂ ਚਾਂਦਪੁਰੀ , ਸੰਜੀਵ ਕਟਾਰੀਆ , ਨਵੀਨ ਬੱਸੀ ,ਰਾਜੀਵ ਰਾਣਾ, ਡਾਕਟਰ ਕਰਮਜੀਤ, ਵਿਨੇ ਕੁਮਾਰ, ਬਲਵਿੰਦਰ ਟੋਨੀ, ਮਾਰਸ਼ਲ ਬਿਲੜੋ,ਹਰਬੰਸ ਭੱਟੀ, ਰਵਿੰਦਰ ਗੌਤਮ, ਰਾਣਾ ਉਦੇ ਭਾਨ ਸਿੰਘ, ਬੀ ਐਨ ਸੰਘਾ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।